ਹਿੰਮਤ, ਹੌਸਲੇ ਅਤੇ ਹੱਕਾਂ ਦੀ ਲੜਾਈ ਨੂੰ ਬਿਆਨ ਕਰਦਾ ਹੈ ਫ਼ਿਲਮ ‘ਚੜਦੀਕਲਾ’ ਦਾ ਟ੍ਰੇਲਰ, ਰੂਪੀ ਗਿੱਲ ਦੀ ਦਮਦਾਰ ਅਦਾਕਾਰੀ ਦੀ ਤਾਰੀਫ਼
ਫ਼ਿਲਮ ਚੜਦੀਕਲਾ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਮਸ਼ਹੂਰ ਅਦਾਕਾਰ ਮਹਾਬੀਰ ਭੁੱਲਰ ਦੇ ਡਾਇਲੌਗ ਦੇ ਨਾਲ ਹੁੰਦੀ ਹੈ ਅਤੇ ਫਿਰ ਆਉਂਦਾ ਹੈ ਰੂਪੀ ਗਿੱਲ ਤੇ ਐਮੀ ਵਿਰਕ ਦਾ ਕਿਰਦਾਰ ਜਿਸ ‘ਚ ਦੋਵੇਂ ਜਣੇ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਹਨ। ਜਿਸ ‘ਚ ਹੱਸਦਾ ਵੱਸਦਾ ਪਰਿਵਾਰ ਵਿਖਾਇਆ ਗਿਆ ਹੈ, ਦੋਵੇਂ ਪਤੀ ਪਤਨੀ ਨੌਕਰੀ ਕਰਦੇ ਹਨ ।

ਪਰ ਇਸੇ ਦੌਰਾਨ ਐਮੀ ਵਿਰਕ ਕੁਝ ਅਜਿਹਾ ਕਦਮ ਚੁੱਕਦੇ ਹਨ ਕਿ ਪਰਿਵਾਰ ਦੀ ਹੱਸਦੀ ਵੱਸਦੀ ਜ਼ਿੰਦਗੀ ‘ਚ ਤੂਫਾਨ ਜਿਹਾ ਆ ਜਾਂਦਾ ਹੈ ਅਤੇ ਐਮੀ ਵਿਰਕ ਦੇ ਮਿਸ਼ਨ ‘ਚ ਹਿੰਮਤ ਸੰਧੂ ਵੀ ਸ਼ਾਮਿਲ ਹੁੰਦੇ ਹਨ।ਦੋਵੇਂ ਆਪਣੇ ਮਿਸ਼ਨ ‘ਚ ਤਾਂ ਕਾਮਯਾਬ ਹੋ ਜਾਂਦੇ ਹਨ। ਪਰ ਇਸ ਮਿਸ਼ਨ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ‘ਤੇ ਜ਼ੁਲਮਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਜਿਸ ਦਾ ਸਾਹਮਣਾ ਪਰਿਵਾਰ ‘ਚੜਦੀਕਲਾ’ ਦੇ ਨਾਲ ਕਰਦਾ ਹੈ।

ਇਹੀ ਸਭ ਕੁਝ ਇਸ ਫ਼ਿਲਮ ‘ਚ ਦਿਖਾਉਣ ਦੀ ਕੋਸ਼ਿਸ਼ ਕੀਤੀਬ ਗਈ ਹੈ। ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ਦੀ ਜ਼ਿੰਦਗੀ ‘ਤੇ ਅਧਾਰਿਤ ਹੈ ।

ਰੂਪੀ ਗਿੱਲ ਨੇ ਬਿਮਲ ਕੌਰ ਖਾਲਸਾ ਦਾ ਕਿਰਦਾਰ ਫ਼ਿਲਮ ‘ਚ ਨਿਭਾਇਆ ਹੈ। ਇਸ ਫ਼ਿਲਮ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਹ ਫ਼ਿਲਮ ਉਨੱਤੀ ਮਈ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।