ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ, ਮਸ਼ਹੂਰ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਦਾ ਦਿਹਾਂਤ

ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਅਦਾਕਾਰਾ ਦੇ ਪਤੀ ਦੇ ਦਿਹਾਂਤ ਬਾਰੇ ਗੁਰਪ੍ਰੀਤ ਭੰਗੂ ਦੀ ਸਹਿਯੋਗੀ ਕਲਾਕਾਰ ਰੁਪਿੰਦਰ ਰੂਪੀ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

By  Shaminder Kaur Kaler June 4th 2026 11:24 AM

ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਦਿਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਅਦਾਕਾਰਾ ਦੇ ਪਤੀ ਦੇ ਦਿਹਾਂਤ ਬਾਰੇ ਗੁਰਪ੍ਰੀਤ ਭੰਗੂ ਦੀ ਸਹਿਯੋਗੀ ਕਲਾਕਾਰ ਰੁਪਿੰਦਰ ਰੂਪੀ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਦੁੱਖਦਾਇਕ ਖਬਰ ਨੂੰ ਸਾਂਝਾ ਕਰਦੇ ਹੋਏ ਲਿਖਿਆ “ਬਹੁਤ ਦੁੱਖ ਦੀ ਖ਼ਬਰ ਹੈ ਕਿ ਬਹੁਤ ਹੀ ਨੇਕ ਇਨਸਾਨ, ਮਾਰਗਦਰਸ਼ਕ, ਲੇਖਕ, ਅਧਿਆਪਕ ਸਵਰਨ ਸਿੰਘ ਭੰਗੂ ਜੀ ਨਹੀ ਰਹੇ


ਪਰਮਾਤਮਾ ਇਹਨਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਵੇ…..ਵਾਹਿਗੁਰੂ ਜੀ” ।ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਵਰਨ ਸਿੰਘ ਭੰਗੂ ਨਾ ਸਿਰਫ਼ ਇੱਕ ਉੱਘੇ ਪੱਤਰਜਾਰ ਸਨ, ਇੱਕ ਅਧਿਆਪਕ ਵੀ ਸਨ । ਉਨ੍ਹਾਂ ਦਾ ਦਿਹਾਂਤ ਕਿਵੇਂ ਹੋਇਆ ਇਹ ਹਾਲੇ ਸਪੱਸ਼ਟ ਨਹੀਂ ਹੋਇਆ ਹੈ। 


 ਗੁਰਪ੍ਰੀਤ ਭੰਗੂ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਗੁਰਪ੍ਰੀਤ ਭੰਗੂ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ। ਉਨ੍ਹਾਂ ਦੇ ਪਤੀ ਨਾ ਸਿਰਫ਼ ਇੱਕ ਵਧੀਆ ਇਨਸਾਨ ਸਨ, ਬਲਕਿ ਉਨ੍ਹਾਂ ਦੇ ਹਰ ਦੁੱਖ ਸੁੱਖ ‘ਚ ਨਾਲ ਖੜ੍ਹਨ ਵਾਲੇ ਅਤੇ ਕਰੀਅਰ ‘ਚ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਸਨ। 

© Copyright Galactic Television & Communications Pvt. Ltd. 2026. All rights reserved.