ਯੁਵਰਾਜ ਸਿੰਘ ਦਾ ਅੱਜ ਹੈ ਜਨਮਦਿਨ, ਹਰਭਜਨ ਸਿੰਘ ਨੇ ਵੀਡੀਓ ਸਾਂਝਾ ਕਰਕੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ

ਯੁਵਰਾਜ ਸਿੰਘ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਸਿੰਘ ਨੇ ਯੁਵਰਾਜ ਸਿੰਘ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ‘ਚ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਪਹਾੜੀ ਵਾਦੀਆਂ ‘ਚ ਸਨੋਫਾਲ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler December 12th 2025 11:19 AM -- Updated: December 12th 2025 11:24 AM

ਯੁਵਰਾਜ ਸਿੰਘ (Yuvraj Singh) ਦਾ ਅੱਜ ਜਨਮ ਦਿਨ (Birthday)ਹੈ। ਇਸ ਮੌਕੇ ਤੇ ਹਰਭਜਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਹਰਭਜਨ ਸਿੰਘ ਨੇ ਯੁਵਰਾਜ ਸਿੰਘ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ‘ਚ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਪਹਾੜੀ ਵਾਦੀਆਂ ‘ਚ ਸਨੋਫਾਲ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ‘ਚ ਯੁਵਰਾਜ ਸਿੰਘ ਨੂੰ ਹਰਭਜਨ ਸਿੰਘ ਕਹਿੰਦੇ ਹਨ ਕਿ ‘ਅਸੀਂ ਠੰਡ ‘ਚ ਕੁਝ ਜ਼ਿਆਦਾ ਹੀ  ਗੋਰੇ ਨਹੀਂ ਲੱਗ ਰਹੇ’ । ਦੋਵਾਂ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਯੁਵਰਾਜ ਸਿੰਘ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।


ਦੋ ਵਾਰ ਵਰਲਡ ਕੱਪ ਦੇ ਰਹੇ ਹੀਰੋ

ਯੁਵਰਾਜ ਸਿੰਘ ਦੋ ਵਰਲਡ ਕੱਪ ਜਿੱਤ ਦੇ ਹੀਰੋ ਰਹੇ ਹਨ ਅਤੇ ਕ੍ਰਿਕੇਟ ਦੇ ਮਸ਼ਹੂਰ ਸਿਤਾਰੇ ਦਾ ਅੱਜ ਜਨਮ ਦਿਨ ਹੈ। ਯੁਵਰਾਜ ਸਿੰਘ ਨੂੰ ਕ੍ਰਿਕੇਟ ਦੇ ਇਤਿਹਾਸ ‘ਚ ਵਨ ਡੇਅ ਦੇ ਮਹਾਨ ਖਿਡਾਰੀਆਂ ‘ਚ ਗਿਣਿਆ ਜਾਂਦਾ ਹੈ। ਟੀਮ ਇੰਡੀਆ ਨੇ ਜਦੋਂ ਸਾਲ 2007 ‘ਚ ਪਹਿਲਾ ਟੀ-ਟਵੈਂਟੀ ਵਰਲਡ ਕੱਪ ਜਿੱਤਿਆ ਤਾਂ ਉਸ ‘ਚ ਯੁਵਰਾਜ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ । 

ਕਰੋੜਾਂ ਦੇ ਮਾਲਕ ਹਨ ਯੁਵਰਾਜ ਸਿੰਘ 

ਯੁਵਰਾਜ ਸਿੰਘ ਨੂੰ ਬਹਾਦਰ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਨਾ ਸਿਰਫ਼ ਕੈਂਸਰ ਨੂੰ ਮਾਤ ਦਿੱਤੀ ਬਲਕਿ ਇਸ ਤੋਂ ਬਾਅਦ ਟੀਮ ਇੰਡੀਆ ‘ਚ ਵੀ ਵਾਪਸੀ ਕੀਤੀ ਸੀ । ਮੀਡੀਆ ਰਿਪੋਰਟਸ ਦੇ ਮੁਤਾਬਕ ਯੁਵਰਾਜ ਸਿੰਘ ਦੀ ਨੈੱਟਵਰਥ ਲੱਗਪੱਗ ਦੋ ਸੌ ਇਕਾਨਵੇਂ ਕਰੋੜ ਰੁਪਏ ਹੈ। ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਯੁਵਰਾਜ ਸਿੰਘ ਕਈ ਬ੍ਰਾਂਡ ਲਈ ਇੰਡੋਰਸ ਕਰਦੇ ਹਨ ।ਮਹੀਨੇ ‘ਚ ਉਹ ਤਕਰੀਬਨ ਇੱਕ ਕਰੋੜ ਰੁਪਏ ਕਮਾਉਂਦੇ ਹਨ । ਉਨ੍ਹਾਂ ਕੋਲ ਕਈ ਮਹਿੰਗੀਆਂ ਗੱਡੀਆਂ, ਘਰ ਜੋ ਕਿ ਮੁੰਬਈ, ਚੰਡੀਗੜ੍ਹ ਤੇ ਹੋਰਨਾਂ ਸ਼ਹਿਰਾਂ ‘ਚ ਹਨ ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ । 

© Copyright Galactic Television & Communications Pvt. Ltd. 2026. All rights reserved.