ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋਂ ਕਿਵੇਂ ਸ਼ੁਰੂ ਹੋਈ ਸੀ ਦੋਵਾਂ ਦੀ ਲਵ ਸਟੋਰੀ

ਗਾਇਕ ਕੁਲਵਿੰਦਰ ਕੈਲੀ ਤੇ ਗੁਰਲੇਜ ਅਖਤਰ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਇਸ ਜੋੜੀ ਨੇ ਇੱਕ ਪਾਰਟੀ ਰੱਖੀ । ਜਿਸ ‘ਚ ਦੋਵੇਂ ਜਣੇ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ । ਗਾਇਕਾ ਗੁਰਲੇਜ ਅਖਤਰ ਨੇ ਇਸ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦੋਵੇਂ ਜਣੇ ਰੋਮਾਂਟਿਕ ਹੁੰਦੇ ਹੋਏ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler December 30th 2025 12:37 PM -- Updated: December 30th 2025 12:43 PM

ਗਾਇਕ ਕੁਲਵਿੰਦਰ ਕੈਲੀ (Kulwinder Kally) ਤੇ ਗੁਰਲੇਜ ਅਖਤਰ (Gurlej Akhtar)  ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ। ਇਸ ਮੌਕੇ ‘ਤੇ ਇਸ ਜੋੜੀ ਨੇ ਇੱਕ ਪਾਰਟੀ ਰੱਖੀ । ਜਿਸ ‘ਚ ਦੋਵੇਂ ਜਣੇ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ । ਗਾਇਕਾ ਗੁਰਲੇਜ ਅਖਤਰ ਨੇ ਇਸ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦੋਵੇਂ ਜਣੇ ਰੋਮਾਂਟਿਕ ਹੁੰਦੇ ਹੋਏ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆ ਰਹੇ ਹਨ ।


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਹੈਪੀ ਐਨੀਵਰਸਰੀ ਉਸ ਇਨਸਾਨ ਨੂੰ ਜਿਸ ਨੇ ਮੇਰੀ ਦੁਨੀਆ ਨੂੰ ਪੂਰਾ ਕੀਤਾ ।ਤੁਸੀਂ ਮੇਰਾ ਸਭ ਕੁਝ ਹੋ, ਅਤੇ ਹਰ ਦਿਨ ਇਹ ਪਿਆਰ ਹੋਰ ਵੀ ਜ਼ਿਆਦਾ ਵਧਦਾ ਜਾਂਦਾ ਹੈ”। ਗੁਰਲੇਜ਼ ਅਖਤਰ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਨਾਲ-ਨਾਲ ਦੋਸਤਾਂ ਮਿੱਤਰਾਂ ਨੇ ਵੀ ਉਨ੍ਹਾਂ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ । 

ਕੁਲਵਿੰਦਰ ਕੈਲੀ ਦੇ ਨਾਲ ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ 

ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦੀ ਮੁਲਾਕਾਤ ਇੱਕ ਸ਼ੋਅ ਦੇ ਦੌਰਾਨ ਵਿਦੇਸ਼ ‘ਚ ਹੋਈ ਸੀ । ਜਿੱਥੇ ਕੁਲਵਿੰਦਰ ਕੈਲੀ ਪਰਫਾਰਮ ਕਰਨ ਦੇ ਲਈ ਗਏ ਸਨ। ਇਸੇ ਦੌਰਾਨ ਦੋਨਾਂ ਦੀ ਮੁਲਾਕਾਤ ਹੋਈ।ਜਿਸ ਤੋਂ ਬਾਅਦ ਦੋਨਾਂ ਨੇ ਫੋਨ ਨੰਬਰ ਇੱਕ ਦੂਜੇ ਦੇ ਨਾਲ ਐਕਸਚੇਂਜ ਕੀਤੇ ਅਤੇ ਭਾਰਤ ਵਾਪਸ ਪਰਤਣ ਤੇ ਆਪਸ ‘ਚ ਗੱਲਬਾਤ ਕੀਤੀ । ਹੌਲੀ ਹੌਲੀ ਦੋਵਾਂ ਦਾ ਮੇਲਜੋਲ ਵਧਿਆ ਅਤੇ ਫਿਰ ਘਰਦਿਆਂ ਦੀ ਰਜ਼ਾਮੰਦੀ ਦੇ ਨਾਲ ਦੋਵਾਂ ਨੇ ਵਿਆਹ ਕਰਵਾ ਲਿਆ ।ਇਸ ਵਿਆਹ ਤੋਂ ਬਾਅਦ ਇਸ ਜੋੜੀ ਦੇ ਘਰ ਦੋ ਬੱਚਿਆਂ ਦਾ ਜਨਮ ਹੋਇਆ ।ਪੁੱਤਰ ਦਾਨਵੀਰ ਸਿੰਘ ਤੇ ਧੀ ਹਰਗੁਨਵੀਰ ਕੌਰ । 

© Copyright Galactic Television & Communications Pvt. Ltd. 2026. All rights reserved.