ਗਾਇਕਾ ਮੰਨਤ ਨੂਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ਤੇ ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਅਣਸੁਣੀਆਂ ਗੱਲਾਂ
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮੰਨਤ ਨੂਰ ਦਾ ਅੱਜ ਜਨਮ ਦਿਨ ਹੈ। ੳੇੁਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।
ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਮੰਨਤ ਨੂਰ (Mannat Noor) ਦਾ ਅੱਜ ਜਨਮ ਦਿਨ (Birthday) ਹੈ। ੳੇੁਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਤੇ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।
ਜੰਮੂ-ਕਸ਼ਮੀਰ ਦੀ ਜੰਮਪਲ
ਮੰਨਤ ਨੂਰ ਦਾ ਜਨਮ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ਇੱਕ ਡੋਗਰਾ ਪਰਿਵਾਰ ‘ਚ ਹੋਇਆ ਸੀ ਅਤੇ ਉਸ ਦਾ ਅਸਲ ਨਾਂਅ ਕੇਲਮਾਸ਼ ਦੇਵੀ ਹੈ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਗਾਇਕੀ ਦਾ ਸ਼ੌਂਕ ਰੱਖਣ ਵਾਲੀ ਮੰਨਤ ਨੂਰ ਮੁਹਾਲੀ ‘ਚ ਸ਼ਿਫਟ ਹੋ ਗਈ । ਜਿੱਥੇ ਉਸ ਨੇ ਅਗਲੀ ਪੜ੍ਹਾਈ ਕੀਤੀ ਤੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਜਾਰੀ ਰੱਖਿਆ ।
_1d393a07ece64ef35ea2b9b403d8ea0e_1280X720.webp)
ਮੰਨਤ ਨੂਰ ਦਾ ਪਰਿਵਾਰ ਕਾਫੀ ਵੱਡਾ ਹੈ। ਜਿਸ ‘ਚ ਉਸ ਦੇ ਪਿਤਾ ਤੇਜ ਰਾਮ ਜੋ ਕਿ ਇੱਕ ਕਿਸਾਨ ਹਨ ਤੇ ਉਸ ਦੀਆਂ ਪੰਜ ਭੈਣਾਂ ਅਤੇ ਤਿੰਨ ਭਰਾ ਹਨ। ਪਰ ਮੰਨਤ ਨੂਰ ਬਹੁਤ ਛੋਟੀ ਸੀ । ਜਦੋਂ ਉਸ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਵੱਡੀ ਭੈਣ ਨੇ ਹੀ ਕੀਤਾ ਸੀ ਜੋ ਕਿ ਮੁਹਾਲੀ ‘ਚ ਰਹਿੰਦੀ ਸੀ ।ਮੁੱਢਲੀ ਸਿੱਖਿਆ ਤੋਂ ਬਾਅਦ ਮੰਨਤ ਨੂਰ ਨੇ ਜੰਮੂ ਯੂਨੀਵਰਸਿਟੀ ਤੋਂ ਆਰਟਸ ‘ਚ ਬੀਏ ਕੀਤੀ ਅਤੇ ਉਰਦੂ ‘ਚ ਪੋਸਟ ਗ੍ਰੈਜੁਏਸ਼ਨ ਕੀਤੀ ਹੋਈ ਹੈ।

ਕਿਸਨੇ ਦਿੱਤਾ ਨਾਮ ਮੰਨਤ ਨੂਰ
ਮੰਨਤ ਨੂਰ ਜਦੋਂ ਗਾਇਕੀ ਦੇ ਖੇਤਰ ‘ਚ ਆਈ ਤਾਂ ਅਦਾਕਾਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਉਨ੍ਹਾਂ ਨੂੰ ਮੰਨਤ ਨਾਂਅ ਦਿੱਤਾ ਸੀ । ਜਿਸ ਤੋਂ ਬਾਅਦ ਗਾਇਕਾ ਨੂੰ ਇਹ ਨਾਮ ਅਧੂਰਾ ਜਿਹਾ ਜਾਪਿਆ । ਮੰਨਤ ਦੇ ਨਾਲ ਕੌਰ ਲਗਾਉਣ ਦੀ ਬਜਾਏ ਉਸ ਨੇ ‘ਮੰਨਤ’ ਨਾਮ ਦੇ ਨਾਲ ਨੂਰ ਜੋੜ ਲਿਆ । ਇਸ ਤਰ੍ਹਾਂ ਇੰਡਸਟਰੀ ‘ਚ ਉਹ ਮੰਨਤ ਨੂਰ ਨਾਂਅ ਦੇ ਨਾਲ ਮਸ਼ਹੂਰ ਹੋਈ । ਗਾਇਕਾ ਦਾ ਕਹਿਣਾ ਹੈ ਕਿ ਇਸ ਨਾਮ ਦੇ ਕਾਰਨ ਕਈ ਵਾਰ ਉਸ ਨੂੰ ਲੋਕ ਮੁਸਲਿਮ ਸਮਝਦੇ ਹਨ, ਪਰ ਉਹ ਹਿੰਦੂ ਡੋਗਰਾ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ।
‘ਲੌਂਗ ਲਾਚੀ’ ਗੀਤ ਨਾਲ ਮਿਲੀ ਪਛਾਣ
ਮੰਨਤ ਨੂਰ ਨੂੰ ਇੰਡਸਟਰੀ ‘ਚ ਪਛਾਣ ‘ਲੌਂਗ ਲਾਚੀ’ ਗੀਤ ਦੇ ਨਾਲ ਇੰਡਸਟਰੀ ‘ਚ ਪਛਾਣ ਮਿਲੀ ।ਇਸ ਗੀਤ ਨੇ ਉਸ ਨੂੰ ਘਰ-ਘਰ ‘ਚ ਪਛਾਣ ਦਿਵਾਈ । ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਇੱਕੋ ਜਿਹੇ, ਕਾਲਾ ਸੂਟ,ਮੁਕਲਾਵਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।