ਜਸਬੀਰ ਜੱਸੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਨਿੱਜੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ
ਜਸਬੀਰ ਜੱਸੀ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਸੱਤ ਫਰਵਰੀ 1970 ਨੂੰ ਗੁਰਦਾਸਪੁਰ ਦੇ ਪਿੰਡ ਡੱਲਾ ਮਿਰਾਜਪੁਰ ‘ਚ ਉਨ੍ਹਾਂ ਦਾ ਜਨਮ ਹੋਇਆ ਸੀ।ਮੁੱਢਲੀ ਪੜ੍ਹਾਈ ਉਨ੍ਹਾਂ ਨੇ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ ਸੀ । ਸੰਗੀਤ ‘ਚ ਉਨ੍ਹਾਂ ਦੀ ਰੂਚੀ ਸ਼ੁਰੂ ਤੋਂ ਹੀ ਸੀ ਅਤੇ ਸੰਗੀਤ ਦੇ ਖੇਤਰ ‘ਚ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ । ਉਨ੍ਹਾਂ ਨੇ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ।ਉਨ੍ਹਾਂ ਨੇ 1993 ‘ਚ ਚੰਨਾ ਵੇ ਤੇਰੀ ਚਾਨਣੀ ਦੇ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ।
ਗਾਇਕ ਜਸਬੀਰ ਜੱਸੀ (Jasbir Jassi) ਨੇ ਅੱਜ ਆਪਣਾ ਜਨਮ ਦਿਨ (Birthday) ਮਨਾ ਰਹੇ ਹਨ ।ਜਸਬੀਰ ਜੱਸੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਨੇ ਆਪਣੇ ਜਨਮ ਦਿਨ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਰਖਵਾਇਆ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਖੁਦ ਵੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਬੈਠੇ ਹੋਏ ਹਨ ਅਤੇ ਪਾਠ ਕਰਦੇ ਹੋਏ ਨਜ਼ਰ ਆ ਰਹੇ ਹਨ ।

ਜਸਬੀਰ ਜੱਸੀ ਦਾ ਮੁੱਢਲਾ ਜੀਵਨ
ਜਸਬੀਰ ਜੱਸੀ ਦੇ ਮੁੱਢਲੇ ਜੀਵਨ ਦੀ ਗੱਲ ਕਰੀਏ ਤਾਂ ਸੱਤ ਫਰਵਰੀ 1970 ਨੂੰ ਗੁਰਦਾਸਪੁਰ ਦੇ ਪਿੰਡ ਡੱਲਾ ਮਿਰਾਜਪੁਰ ‘ਚ ਉਨ੍ਹਾਂ ਦਾ ਜਨਮ ਹੋਇਆ ਸੀ।ਮੁੱਢਲੀ ਪੜ੍ਹਾਈ ਉਨ੍ਹਾਂ ਨੇ ਆਪਣੇ ਪਿੰਡ ਤੋਂ ਹੀ ਹਾਸਲ ਕੀਤੀ ਸੀ । ਸੰਗੀਤ ‘ਚ ਉਨ੍ਹਾਂ ਦੀ ਰੂਚੀ ਸ਼ੁਰੂ ਤੋਂ ਹੀ ਸੀ ਅਤੇ ਸੰਗੀਤ ਦੇ ਖੇਤਰ ‘ਚ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ।

ਉਨ੍ਹਾਂ ਨੇ ਉਸਤਾਦ ਪੂਰਨ ਸ਼ਾਹ ਕੋਟੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ।ਉਨ੍ਹਾਂ ਨੇ 1993 ‘ਚ ਚੰਨਾ ਵੇ ਤੇਰੀ ਚਾਨਣੀ ਦੇ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ।ਇਸ ਤੋਂ ਬਾਅਦ 1998 ‘ਚ ਆਏ ਉਨ੍ਹਾਂ ਦੇ ਗੀਤ ‘ਦਿਲ ਲੈ ਗਈ’ ਨੇ ਤਾਂ ਇੰਡਸਟਰੀ ‘ਚ ਧੁਮ ਮਚਾ ਦਿੱਤੀ ।ਫਿਰ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਿਸਮਤ ਅਜ਼ਮਾਈ । ਉਨ੍ਹਾਂ ਨੇ 2011 ‘ਚ ਫ਼ਿਲਮ ‘ਖੁਸ਼ੀਆਂ’ ਫ਼ਿਲਮ ‘ਚ ਟਿਸਕਾ ਚੋਪੜਾ ਦੇ ਨਾਲ ਵੀ ਕੰਮ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਸਰਾਭਾ ਫ਼ਿਲਮ ‘ਚ ਵੀ ਕਿਰਦਾਰ ਨਿਭਾਇਆ ।

ਜਸਬੀਰ ਜੱਸੀ ਦੇ ਹਿੱਟ ਗੀਤ
ਜਸਬੀਰ ਜੱਸੀ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ਦੇ ਨਾਲ ਇੰਡਸਟਰੀ ‘ਚ ਜਗ੍ਹਾ ਬਣਾਈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’, ‘ਕੁੜੀ ਜ਼ਹਿਰ ਦੀ ਪੁੜੀ’, ‘ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’, ‘ਇੱਕ ਤਾਰਾ ਵੱਜਦਾ ਵੇ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ।