ਗੁਰਸੇਵਕ ਮਾਨ ਦਾ ਅੱਜ ਹੈ ਜਨਮ ਦਿਨ, ਵੱਡੇ ਭਰਾ ਹਰਭਜਨ ਮਾਨ ਨੇ ਦਿੱਤੀ ਜਨਮ ਦਿਨ ਦੀ ਵਧਾਈ
ਗੁਰਸੇਵਕ ਮਾਨ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਭਰਾ ਹਰਭਜਨ ਮਾਨ ਦੇ ਵੱਲੋਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਛੋਟੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।
ਹਰਭਜਨ ਮਾਨ (Harbhajan Mann) ਦੇ ਛੋਟੇ ਭਰਾ ਗੁਰਸੇਵਕ ਮਾਨ (Gursewak Mann ) ਦਾ ਅੱਜ ਜਨਮ ਦਿਨ ਹੈ । ਇਸ ਖ਼ਾਸ ਮੌਕੇ ‘ਤੇ ਗਾਇਕ ਨੇ ਆਪਣੇ ਛੋਟੇ ਭਰਾ ਨੂੰ ਬੜੇ ਹੀ ਪਿਆਰੇ ਅੰਦਾਜ਼ ‘ਚ ਵਧਾਈ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਹਰਭਜਨ ਮਾਨ ਨੇ ਲਿਖਿਆ ‘ਮੇਰੇ ਲਾਡਲੇ ਤੇ ਪਿਆਰੇ ਛੋਟੇ ਵੀਰ ਗੁਰਸੇਵਕ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ।

ਹੋਰ ਪੜ੍ਹੋ : ਮਸ਼ਹੂਰ ਅਦਾਕਾਰ ਤੇ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਮੌਤ ਨੂੰ ਲੈ ਕੇ ਪਰਿਵਾਰ ਨੇ ਚੁੱਕੇ ਸਵਾਲ, ਨਿਆਂ ਦੀ ਕੀਤੀ ਮੰਗ
ਮੇਰੇ ਹਰ ਦੁੱਖ ਸੁੱਖ ‘ਚ ਚਟਾਨ ਵਾਂਗੂੰ ਨਾਲ ਖੜਣ ਵਾਲੇ ਛੋਟੇ ਵੀਰ ਨੂੰ ਪ੍ਰਮਾਤਮਾ ਹਮੇਸ਼ਾਂ ਤੰਦਰੁਸਤੀ ਦੇਵੇ ਤੇ ਚੜ੍ਹਦੀ ਕਲਾ ‘ਚ ਰੱਖੇ’। ਜਿਉਂ ਹੀ ਹਰਭਜਨ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਫੈਨਸ ਨੇ ਗੁਰਸੇਵਕ ਮਾਨ ਦੇ ਜਨਮ ਦਿਨ ‘ਤੇ ਵਧਾਈ ਦਿੱਤੀ । ਦੱਸ ਦਈਏ ਕਿ ਗੁਰਸੇਵਕ ਮਾਨ ਵੀ ਵਧੀਆ ਗਾਇਕ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਗੁਰਸੇਵਕ ਮਾਨ ਵਧੀਆ ਗਾਇਕ ਨੇ ਨਾਲ-ਨਾਲ ਪ੍ਰੋਫੈਸ਼ਨਲ ਪਾਇਲਟ ਵੀ
ਦੱਸ ਦਈਏ ਕਿ ਕੁਝ ਸਮਾਂ ੋਪਹਿਲਾਂ ਗੁਰਸੇਵਕ ਮਾਨ ਗਾਇਕੀ ਦੇ ਖੇਤਰ ‘ਚ ਕਾਫੀ ਸਰਗਰਮ ਸਨ । ਪਰ ਬਾਅਦ ‘ਚ ਉਨ੍ਹਾਂ ਨੇ ਪ੍ਰੋਫੈਸ਼ਨਲ ਪਾਇਲਟ ਵਜੋਂ ਕਰੀਅਰ ਬਣਾਇਆ । ਹਾਲਾਂਕਿ ਭਰਾ ਹਰਭਜਨ ਮਾਨ ਦੇ ਨਾਲ ਕਦੇ ਕਦੇ ਉਹ ਗੀਤ ਵੀ ਗਾਉਂਦੇ ਹੋਏ ਨਜ਼ਰ ਆਉਂਦੇ ਹਨ ।ਜਿਸ ਵੀਡੀਓ ਨੂੰ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਵੀ ਉਹ ਭਰਾ ਗੁਰਸੇਵਕ ਮਾਨ ਦੇ ਨਾਲ ਕਵੀਸ਼ਰੀ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਮਾਨ ਭਰਾਵਾਂ ਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਗੁਰਸੇਵਕ ਮਾਨ ਦੇ ਜਨਮ ਦਿਨ ਦੀ ਵਧਾਈ ਫੈਨਸ ਦੇ ਰਹੇ ਹਨ ।