ਗੁੱਗੂ ਗਿੱਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਕਿਵੇਂ ਹੋਈ ਸੀ ਫ਼ਿਲਮਾਂ ‘ਚ ਐਂਟਰੀ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ।ਗੁੱਗੂ ਗਿੱਲ ਦਾ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ‘ਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ (Guggu Gill) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ।ਗੁੱਗੂ ਗਿੱਲ ਦਾ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਾਹਣੀ ਖੇੜਾ ‘ਚ ਸਰਦਾਰ ਸੁਰਜੀਤ ਸਿੰਘ ਦੇ ਘਰ ਹੋਇਆ । ਉਨ੍ਹਾਂ ਦੇ ਚਾਰ ਭੈਣ ਭਰਾ ਹਨ ਅਤੇ ਉਨ੍ਹਾਂ ਦਾ ਅਸਲੀ ਨਾਂਅ ਕੁਲਵਿੰਦਰ ਸਿੰਘ ਗਿੱਲ ਹੈ, ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਗੁੱਗੂ ਗਿੱਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।ਗੁੱਗੂ ਗਿੱਲ ਦੇ ਦੋ ਪੁੱਤਰ ਹਨ ।
ਫ਼ਿਲਮੀ ਕਰੀਅਰ
ਗੁੱਗੂ ਗਿੱਲ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ1981 ‘ਚ ਫ਼ਿਲਮ ਇੰਡਸਟਰੀ ‘ਚ ਕਦਮ ਰੱਖਿਆ ਸੀ ਅਤੇ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਗੁੱਗੂ ਗਿੱਲ ਦੇ ਫ਼ਿਲਮਾਂ ‘ਚ ਆਉਣ ਦੀ ਕਹਾਣੀ ਵੀ ਬੜੀ ਦਿਲਚਸਪ ਹੈ ।ਕਿਉਂਕਿ ਗੁੱਗੂ ਗਿੱਲ ਦੇ ਪਰਿਵਾਰ ਦਾ ਫ਼ਿਲਮਾਂ ਦੇ ਨਾਲ ਕੋਈ ਵਾਸਤਾ ਨਹੀਂ ਸੀ, ਪਰ ਗੁੱਗੂ ਗਿੱਲ ਦੇ ਭਰ ਦਵਿੰਦਰ ਗਿੱਲ ਦਾ ਦੋਸਤ ਬਲਦੇਵ ਗੋਸ਼ਾ ਫਿਲਮਾਂ ਵਿੱਚ ਕੰਮ ਕਰਦਾ ਸੀ ।ਇਸ ਦੌਰਾਨ ਬਲਦੇਵ ਸਿੰਘ ਗੋਸ਼ਾ ਨੇ ਪਿੰਡ ਮਾਹਣੀ ਖੇੜਾ ਵਿੱਚ ਫਿਲਮ ਪੁੱਤ ਜੱਟਾਂ ਦੇ ਦੀ ਸ਼ੂਟਿੰਗ ਕੀਤੀ ਸੀ । ਇਸ ਸਭ ਦੇ ਚਲਦੇ ਗੱਗੂ ਗਿੱਲ ਨੇ ਬਲਦੇਵ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਆਪਣੇ ਕੁੱਤੇ, ਉਹਨਾਂ ਦੀ ਫਿਲਮ ਵਿੱਚ ਦਿਖਾਉਣਾ ਚਾਹੁੰਦੇ ਹਨ ਤਾਂ ਫਿਲਮ ਦੇ ਡਾਇਰੈਕਟਰ ਨੇ ਗੱਗੂ ਗਿੱਲ ਨੂੰ ਇੱਕ ਡਾਈਲੌਗ ਦਿੱਤਾ ।ਇਹੀ ਡਾਈਲੌਗ ਉਨ੍ਹਾਂ ਦਾ ਫ਼ਿਲਮਾਂ ‘ਚ ਕੰਮ ਕਰਨ ਦਾ ਸਬੱਬ ਬਣਿਆ ।