ਦਿਲਜੀਤ ਦੋਸਾਂਝ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਕੀਰਤਨ ਕਰਦੇ-ਕਰਦੇ ਬਣੇ ਮਸ਼ਹੂਰ ਗਾਇਕ
ਦਿਲਜੀਤ ਦੋਸਾਂਝ ਦਾ ਅੱਜ ਜਨਮ ਦਿਨ ਹੈ। ੳੇੁਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਦਿਲਜੀਤ ਦੋਸਾਂਝ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ । ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ।
ਦਿਲਜੀਤ ਦੋਸਾਂਝ (Diljit Dosanjh)ਦਾ ਅੱਜ ਜਨਮ ਦਿਨ (Birthday) ਹੈ। ੳੇੁਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਦਿਲਜੀਤ ਦੋਸਾਂਝ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਾਂਗੇ । ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ।ਦਿਲਜੀਤ ਦੋਸਾਂਝ ਦਾ ਅਸਲੀ ਨਾਮ ਦਲਜੀਤ ਸਿੰਘ ਸੀ ਜਦੋਂ ਉਨ੍ਹਾਂ ਨੇ 2003 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਦੇ ਇੱਕ ਪ੍ਰੋਗਿਊਸਰ ਨੇ ਉਨ੍ਹਾਂ ਨੂੰ ਆਪਣਾ ਨਾਮ ਦਿਲਜੀਤ ਲਿਖਣ ਦਾ ਸੁਝਾਅ ਦਿੱਤਾ ਅਤੇ ਇਸੇ ਨਾਂਅ ਦੇ ਨਾਲ ਉਹ ਇੰਡਸਟਰੀ ‘ਚ ਪ੍ਰਸਿੱਧ ਹੋਏ।
_1504067794b8f8b2f96da9a49802548b_1280X720.webp)
ਮੈਡਮ ਤੁਸਾਦ ਮਿਊਜ਼ੀਅਮ ‘ਚ ਸਟੈਚੂ ਵਾਲੇ ਪਹਿਲੇ ਗਾਇਕ
ਦਿਲਜੀਤ ਦੋਸਾਂਝ ਦਾ ਮੈਡਮ ਤੁਸਾਦ ਮਿਊਜ਼ੀਅਮ ‘ਚ ਵੈਕਸ ਸਟੈਚੂ ਬਣਿਆ ਹੋਇਆ ਹੈ ਅਤੇ ਦਿਲਜੀਤ ਮਹਿਜ਼ ਪਹਿਲੇ ਪੱਗੜੀਧਾਰੀ ਸਿੱਖ ਗਾਇਕ ਹਨ ਜਿਨ੍ਹਾਂ ਨੂੰ ਇਹ ਮਾਣ ਹਾਸਲ ਹੋਇਆ । 2019‘ਚ ਦਿਲਜੀਤ ਦਾ ਪੁਤਲਾ ਮਿਊਜ਼ੀਅਮ ‘ਚ ਸਥਾਪਿਤ ਕੀਤਾ ਗਿਆ ਸੀ ।

ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਰਦੇ ਸਨ ਕੀਰਤਨ
ਦਿਲਜੀਤ ਦੋਸਾਂਝ ਨੇ ਮਿਊਜ਼ਿਕ ਦੀ ਸਿੱਖਿਆ ਕਈ ਥਾਂਵਾਂ ਤੋਂ ਲਈ ਸੀ ਅਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਹ ਗੁਰਦੁਆਰਾ ਸਾਹਿਬ ਦੇ ਰਾਗੀ ਤੋਂ ਸਿੱਖਦੇ ਸਨ ਅਤੇ ਕੀਰਤਨ ਵੀ ਕਰਦੇ ਸਨ ।
_2b761a3f9da6b4d3b1d71280b9a93daf_1280X720.webp)
ਪਿੰਡ ‘ਚ ਦਿੱਤੀ ਪਹਿਲੀ ਪਰਫਾਰਮੈਂਸ
ਦਿਲਜੀਤ ਦੋਸਾਂਝ ਨੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਸੀ ਕਿ ਉੇਨ੍ਹਾਂ ਦੇ ਪਿੰਡ ‘ਚ ਹੀ ਇੱਕ ਸ਼ੋਅ ਹੋਇਆ ਸੀ । ਜਿਸ ‘ਚ ਮਾਸਟਰ ਸਲੀਮ ਪਰਫਾਰਮ ਕਰਨ ਆਏ ਸਨ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਟੇਜ ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਕਿਹਾ ਗਿਆ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੀ ਪਹਿਲੀ ਪਰਫਾਰਮੈਂਸ ਦਿੱਤੀ ਸੀ ।