ਅਦਾਕਾਰਾ ਦਿਲਜੋਤ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਅਦਾਕਾਰੀ ਦੇ ਨਾਲ-ਨਾਲ ਜ਼ਰੂਰਤਮੰਦਾਂ ਦੀ ਕਰਦੀ ਹੈ ਮਦਦ

ਅਦਾਕਾਰਾ ਦਿਲਜੋਤ ਦਾ ਅੱਜ ਜਨਮ ਦਿਨ ਹੈ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਵਧਾਈ ਦੇ ਰਹੇ ਹਨ ।ਦਿਲਜੋਤ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਜਿਸ ‘ਚ ਟੇਸ਼ਨ, ਖਤਰੇ ਦਾ ਘੁੱਗੂ ਅਤੇ ਰੰਗ ਰੱਤਾ ਫ਼ਿਲਮਾਂ ‘ਚ ਕੰਮ ਕੀਤਾ ਹੈ।

By  Shaminder Kaur Kaler December 20th 2025 03:47 PM

ਅਦਾਕਾਰਾ ਦਿਲਜੋਤ (Diljott) ਦਾ ਅੱਜ ਜਨਮ ਦਿਨ (Birthday) ਹੈ।ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਵਧਾਈ ਦੇ ਰਹੇ ਹਨ ।ਦਿਲਜੋਤ ਨੇ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।ਜਿਸ ‘ਚ ਟੇਸ਼ਨ, ਖਤਰੇ ਦਾ ਘੁੱਗੂ ਅਤੇ ਰੰਗ ਰੱਤਾ ਫ਼ਿਲਮਾਂ ‘ਚ ਕੰਮ ਕੀਤਾ ਹੈ।

ਦਿਲਜੋਤ ਦਿਲਜੀਤ ਦੋਸਾਂਝ ਦੇ ਪਟਿਆਲਾ ਪੈੱਗ, ਡਾਇਮੰਡ ਕੋਕਾ ਸਣੇ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ।ਇਸ ਤੋਂ ਇਲਾਵਾ ਹਿੰਦੀ ਫ਼ਿਲਮ ਕ੍ਰਿਸਪੀ ਰਿਸ਼ਤੇ ‘ਚ ਵੀ ਦਿਖਾਈ ਦੇ ਚੁੱਕੇ ਹਨ । 

ਸਮਾਜ ਸੇਵਾ ਲਈ ਮਸ਼ਹੂਰ 

ਦਿਲਜੋਤ ਆਪਣੀ ਦਰਿਆ ਦਿਲੀ ਲਈ ਵੀ ਮਸ਼ਹੂਰ ਹੈ। ਉਹ ਅਕਸਰ ਲੋੜਵੰਦਾਂ ਦੀ ਮਦਦ ਦੇ ਲਈ ਅੱਗੇ ਆਉਂਦੀ ਹੈ। ਉਹ ਆਪਣੀ ਸੰਸਥਾ ਡਰੀਮ ਬਡਜ਼ ਫਾਊਡੇਸ਼ਨ ਦੇ ਰਾਹੀਂ ਗਰੀਬ ਤੇ ਜ਼ਰੂਰਤਮੰਦ ਕੁੜੀਆਂ ਦੀ ਮਦਦ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਪੰਜਾਬ ‘ਚ ਆਏ ਹੜ੍ਹਾਂ ਦੇ ਦੌਰਾਨ ਵੀ ਅਦਾਕਾਰਾ ਨੇ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਸੀ ।ਇਸ ਤੋਂ ਇਲਾਵਾ ਅਦਾਕਾਰਾ ਹੋਰ ਕਈ ਤਰੀਕਿਆਂ ਦੇ ਨਾਲ ਵੀ ਲੋਕਾਂ ਦੀ ਮਦਦ ਕਰਦੀ ਰਹਿੰਦੀ ਹੈ। 

© Copyright Galactic Television & Communications Pvt. Ltd. 2026. All rights reserved.