ਪੰਜਾਬੀ ਮਿਊਜ਼ਿਕ ਪੋਰਟਫੋਲਿਓ ‘ਚ ਹੋਰ ਮਜ਼ਬੂਤ ਹੋਇਆ ਟਾਈਮਜ਼ ਮਿਊਜ਼ਿਕ,ਕੈਟਰੈਕ ਐਂਟਰਟੇਨਮੈਂਟ ਪ੍ਰਾ.ਲਿਮਿਟੇਡ ਨੂੰ ਖਰੀਦਿਆ
ਟਾਈਮਜ਼ ਮਿਊਜ਼ਿਕ ਨੇ ਕੈਟਰੈਕ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਖਰੀਦ ਲਿਆ ਹੈ। ਟਾਈਮਜ਼ ਮਿਊਜ਼ਿਕ ਜੋ ਕਿ ‘ਦਾ ਟਾਈਮਜ਼ ਗਰੁੱਪ ਦੀ ਮਲਕੀਅਤ ਹੈ ਨੇ ਕੈਟਰੇਕ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟੇਡ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਇਹ ਟਾਈਮਜ਼ ਮਿਊਜ਼ਿਕ ਦੀ ਤੀਜੀ ਖਰੀਦ ਹੈ ਅਤੇ ਪ੍ਰਾਈਮਰੀ ਵੇਵਜ਼ ਮਿਊਜ਼ਿਕ ਦੇ ਨਾਲ ਜਾਰੀ ਭਾਗੀਦਾਰੀ ‘ਚ ਅਹਿਮ ਕਦਮ ਹੈ। 1990 ‘ਚ ਸਥਾਪਿਤ ਕੈਟਰੇਕ ਐਂਟਰਟੇਨਮੈਂਟ ਇੱਕ ਅਗੇਤੀ ਪੰਜਾਬੀ ਮਿਊਜ਼ਿਕ ਲੇਬਲ ਹੈ।
ਟਾਈਮਜ਼ ਮਿਊਜ਼ਿਕ (Times Music) ਨੇ ਕੈਟਰੈਕ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਖਰੀਦ ਲਿਆ ਹੈ। ਟਾਈਮਜ਼ ਮਿਊਜ਼ਿਕ ਜੋ ਕਿ ‘ਦਾ ਟਾਈਮਜ਼ ਗਰੁੱਪ ਦੀ ਮਲਕੀਅਤ ਹੈ ਨੇ ਕੈਟਰੇਕ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟੇਡ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਇਹ ਟਾਈਮਜ਼ ਮਿਊਜ਼ਿਕ ਦੀ ਤੀਜੀ ਖਰੀਦ ਹੈ ਅਤੇ ਪ੍ਰਾਈਮਰੀ ਵੇਵਜ਼ ਮਿਊਜ਼ਿਕ ਦੇ ਨਾਲ ਜਾਰੀ ਭਾਗੀਦਾਰੀ ‘ਚ ਅਹਿਮ ਕਦਮ ਹੈ। 1990 ‘ਚ ਸਥਾਪਿਤ ਕੈਟਰੇਕ ਐਂਟਰਟੇਨਮੈਂਟ ਇੱਕ ਅਗੇਤੀ ਪੰਜਾਬੀ ਮਿਊਜ਼ਿਕ ਲੇਬਲ ਹੈ।

ਜਿਸ ਨੇ ਇਸ ਜੌਨਰ ਦੇ ਸੁਨਹਿਰੀ ਯੁੱਗ ਨੂੰ ਰੂਪ ਦੇਣ ‘ਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਇਸ ਸੁਨਹਿਰੀ ਯੁੱਗ ‘ਚ ਮਸ਼ਹੂਰ ਕਲਾਕਾਰ ਬੱਬੂ ਮਾਨ, ਮਲਕੀਤ ਸਿੰਘ, ਚੰਨੀ ਸਿੰਘ ਵਰਗੇ ਕਈ ਵੱਡੇ ਕਲਾਕਾਰ ਸ਼ਾਮਿਲ ਹਨ।ਇਸ ਦੇ ਨਾਲ ਹੀ ਇਸ ਨੇ ਮਨਮੋਹਨ ਵਾਰਸ, ਸੁਰਜੀਤ ਖ਼ਾਨ ਅਤੇ ਸੁਖਵਿੰਦਰ ਪੰਛੀ ਵਰਗੇ ਸਿਤਾਰਿਆਂ ਨੂੰ ਵੀ ਮੰਚ ਪ੍ਰਦਾਨ ਕੀਤਾ ਹੈ।ਇਹ ਖਰੀਦ ਟਾਈਮਜ਼ ਮਿਊਜ਼ਿਕ ਦੀਆਂ ਪਹਿਲੀਆਂ ਖਰੀਦਾਂ ਏਆਰਸੀ ਮੂਜ਼ਿਕ ਅਤੇ ਸਿਫਨੀ ਰਿਕਾਰਡਿੰਗ ਕੋ. ਤੋਂ ਬਾਅਦ ਆਈ ਹੈ।ਜਿਸ ਨਾਲ ਕੰਪਨੀ ਕਈ ਅਜਿਹੀਆਂ ਡੀਲਾਂ ਨੂੰ ਪੂਰਾ ਕਰਨ ਦੇ ਲਈ ਇੱਕ ਭਰੋਸੇਯੋਗ ਸਾਥੀ ਦੇ ਵੱਜੋਂ ਉੱਭਰ ਰਹੀ ਹੈ।
ਟਾਈਮਜ਼ ਗਰੁੱਪ ਦੇ ਡਾਇਰੈਕਟਰ ਦਾ ਪ੍ਰਤੀਕਰਮ
ਦਾ ਟਾਈਮਜ਼ ਗਰੁੱਪ ਦੇ ਡਾਇਰੈਕਟਰ ਵਿਨੀਤ ਜੈਨ ਨੇ ਕਿਹਾ ਕਿ “ਦਾ ਟਾਈਮਜ਼ ਗਰੁੱਪ’ ‘ਚ ਅਸੀਂ ਹਮੇਸ਼ਾ ਉਨ੍ਹਾਂ ਆਵਾਜ਼ਾਂ ਨੂੰ ਮੰਚ ਪ੍ਰਦਾਨ ਕੀਤਾ ਹੈ ਜੋ ਭਾਰਤ ਦੀ ਸੱਭਿਆਚਾਰਕ ਪਛਾਣ ਨੂੰ ਪਰਿਭਾਸ਼ਿਤ ਕਰਦੀਆਂ ਹਨ ਅਤੇ ਕੈਟਰੇਕ ਦੀ ਖਰੀਦ ਦੇ ਨਾਲ ਟਾਈਮਜ਼ ਮਿਊਜ਼ਿਕ ਦੁਨੀਆ ਭਰ ‘ਚ ਪੰਜਾਬੀ ਮਿਊਜ਼ਿਕ ਦੀ ਬੇਸ਼ਕੀਮਤੀ ਵਿਰਾਸਤ ਨੂੰ ਸੰਭਾਲਣ ਅਤੇ ਵੱਡੇ ਪੱਧਰ ‘ਤੇ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ”।
ਟਾਈਮਜ਼ ਮਿਊਜ਼ਿਕ ਦਾ ਸੀਈਓ ਦੀ ਪ੍ਰਤੀਕਿਰਿਆ
ਇਸ ਮੌਕੇ ਟਾਈਮਜ਼ ਮਿਊਜ਼ਿਕ ਦੇ ਸੀਈਓ ਮੰਦਾਰ ਠਾਕੁਰ ਨੇ ਕਿਹਾ ਕਿ “ਕੈਟਰੇਕ ਦਾ ਸੱਭਿਆਚਾਰਕ ਖਜ਼ਾਨਾ ਹੈ।ਜਿਸ ਨੇ ਪੰਜਾਬੀ ਮਿਊਜ਼ਿਕ ਪ੍ਰੇਮੀਆਂ ਦੇ ਲਈ ਇੱਕ ਯੁੱਗ ਨਿਰਧਾਰਿਤ ਕੀਤਾ ਹੈ। ਇਹ ਖਰੀਦ ਸਾਡੇ ਵਾਅਦੇ ਨੂੰ ਮਜ਼ਬੂਤ ਕਰਦੀ ਹੈ ਕਿ ਅਸੀਂ ਭਾਰਤ ਦੇ ਸਭ ਤੋਂ ਪ੍ਰਸਿੱਧ ਸੰਗੀਤ ਤੇ ਕਲਾਕਾਰਾਂ ਨੂੰ ਸੰਭਾਲ ਕੇ ਨਵੀਂ ਊਰਜਾ ਦੇਵਾਂਗੇ”।
ਇਸ ਮੌਕੇ ਕੈਟਰੇਕ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਗੌਰਵ ਤ੍ਰੇਹਨ ਨੇ ਕਿਹਾ ਕਿ “ਟਾਈਮਜ਼ ਮਿਊਜ਼ਿਕ, ਕੈਟਰੇਕ ਵੱਲੋਂ ਬਣਾਈ ਗਈ ਸੰਗੀਤਕ ਵਿਰਾਸਤ ਨੂੰ ਸੰਭਾਲਣ ਲਈ ਇੱਕ ਆਦਰਸ਼ ਸਾਥੀ ਹੈ ਅਤੇ ਜਿਸ ਤੇਜ਼ੀ ਤੇ ਇਮਾਨਦਾਰੀ ਦੇ ਨਾਲ ਉਨ੍ਹਾਂ ਨੇ ਇਸ ਖਰੀਦ ਨੂੰ ਪੂਰਾ ਕੀਤਾ ਹੈ ਉਹ ਕਾਬਿਲੇਤਾਰੀਫ ਹੈ”।
ਇਸ ਮੌਕੇ ‘ਤੇ ਏਸ਼ੀਆ ਪੈਸੀਫਿਕ, ਪ੍ਰਾਇਮਰੀ ਵੈਵ ਮਿਊਜ਼ਿਕ ਦੇ ਪ੍ਰੈਜੀਡੈਂਟ ਨੇ ਖੁਸ਼ੀ ਜਤਾਉਂਦੇ ਹੋਏ ਡੈਵਿਡ ਲੌਟਰਟੋਨ ਨੇ ਕਿਹਾ ਕਿ “ਅਸੀਂ ਬਹੁਤ ਖੁਸ਼ ਹਾਂ ਕਿ ਕੈਟਰੇਕ ਦਾ ਲੈਜੇਂਡਰੀ ਸੰਗੀਤ ਟਾਈਮਜ਼ ਮਿਊਜ਼ਿਕ ਦੇ ਨਾਲ ਸਾਡੀ ਭਾਗੀਦਾਰੀ ਦਾ ਹਿੱਸਾ ਬਣਿਆ ਹੈ।ਕੈਟਰੇਕ ਸਾਡੇ ਉਦੇਸ਼ਾ ਦਾ ਵਧੀਆ ਉਦਹਾਰਨ ਹੈ। ਇਹ ਨਿਵੇਕਲਾ ਮਿਊਜ਼ਿਕ ਪੀੜੀਆਂ ਅਤੇ ਸੱਭਿਆਚਾਰਾਂ ਨੂੰ ਪਾਰ ਕਰ ਸਕਦਾ ਹੈ।ਅਸੀਂ ਉਮੀਦ ਕਰਦੇ ਹਾਂ ਕਿ ਟਾਈਮਜ਼ ਮਿਊਜ਼ਿਕ ਦੇ ਨਾਲ ਰਲ ਕੇ ਇਸ ਸੰਗੀਤ ਨੂੰ ਨਵੇਂ ਦਰਸ਼ਕਾਂ ਤੱਕ ਪਹੁੰਚਾਵਾਂਗੇ”।
ਟਾਈਮਜ਼ ਮਿਊਜ਼ਿਕ ਕੰਪਨੀ ਬਾਰੇ
ਟਾਈਮਜ਼ ਮਿਊਜ਼ਿਕ ਕੰਪਨੀ ਭਾਰਤੀ ਮਨੋਰੰਜਨ ਦੇ ਖੇਤਰ ‘ਚ ਅਜਿਹੀ ਕੰਪਨੀ ਹੈ ਜੋ ਸੰਗੀਤ, ਦਰਸ਼ਕਾਂ ਅਤੇ ਦੱਖਣੀ ਏਸ਼ੀਆਈ ਸੱਭਿਆਚਾਰ ਤੇ ਕਲਾਕਾਰ ਸਾਂਝੇਦਾਰੀਆਂ ਦੇ ਕੇਂਦਰ ‘ਤੇ ਖੜ੍ਹੀ ਹੈ।ਇਹ ਕੰਪਨੀ ਮੁੰਬਈ ‘ਚ ਸਥਿਤ ਹੈ ਅਤੇ ਇਹ ਦਾ ਟਾਈਮਜ਼ ਗਰੁੱਪ ਅਤੇ ਅਮਰੀਕਾ ਅਧਾਰਿਤ ਪ੍ਰਾਇਮਰੀ ਵੈਵ ਮਿਊਜ਼ਿਕ ਦੇ ਸਾਂਝੇ ਉਪਰਾਲੇ (ਜੇਵੀ) ਵਜੋਂ ਕੰਮ ਕਰਦੀ ਹੈ। ਜਿਸ ਨਾਲ ਗਲੋਬਲ ਮਾਰਕੀਟਿੰਗ ਤੇ ਵਿਸ਼ਵ ਪੱਧਰ ‘ਤੇ ਕਲਾਕਾਰਾਂ ਤੱਕ ਪਹੁੰਚ ਸੰਭਵ ਹੋ ਸਕੀ ਹੈ। ਕੰਪਨੀ ਫਿਲਹਾਲ ਚਾਰ ਮੁੱਖ ਖੇਤਰਾਂ ‘ਚ ਕੰਮ ਕਰ ਰਹੀ ਹੈ ਜਿਸ ‘ਚ ਰਿਕਾਰਡ ਲੇਬਲ, ਮਿਊਜ਼ਿਕ ਪਬਲੀਸ਼ਿੰਗ, ਬ੍ਰਾਡ ਅਤੇ ਕਲਾਕਾਰ ਪ੍ਰਬੰਧਨ। ਕੰਪਨੀ ਦੇ ਕੋਲ ਪੈਂਤੀ ਸਾਲਾਂ ਤੋਂ ਵੱਧ ਦੇ ਭਾਰਤੀ ਸੰਗੀਤ ਦਾ ਵਿਸ਼ਾਲ ਕੈਟਾਲਾਗ ਮੌਜੂਦ ਹੈ। ਜਿਸ ‘ਚ ਬਾਲੀਵੁੱਡ, ਇੰਡੀ ਪੌੋਪ, ਰੌਕ, ਰੀਜਨਲ ਅਤੇ ਅਧਿਆਤਮਕ, ਫ਼ਿਲਮੀ ਤੇ ਗੈਰ ਫ਼ਿਲਮ ਸੰਗੀਤ ਸ਼ਾਮਿਲ ਹੈ।ਕੰਪਨੀ ਪੰਜਾਬੀ ਤੇ ਦੱਖਣੀ ਭਾਰਤੀ ਸੰਗੀਤ ਇੰਡਸਟਰੀ ‘ਚ ਇੱਕ ਮਹੱਤਵਪੂਰਨ ਪਲੇਅਰ ਹੈ ਸਪੀਡ ਰਿਕਾਰਡ ਦੇ ਨਾਲ ਵਿਸ਼ਵ ਪੱਧਰ ‘ਤੇ ਵੰਡ ਭਾਗੀਦਾਰੀ ਰੱਖਦੀ ਹੈ। ਹਾਲ ਹੀ ‘ਚ ਟਾਈਮਜ਼ ਮਿਊਜ਼ਿਕ ਦੇ ਕਲਾਕਾਰ ਕੁੰਵਰ ਦਾ ਗੀਤ ‘ਪਿੱਛੇ ਤੇਰੇ’ ਵੱਖ ਵੱਖ ਪਲੇਟਫਾਰਮਾਂ ‘ਤੇ ਛੱਤੀ ਮਿਲੀਅਨ ਸਟ੍ਰੀਮ ਕਰੌਸ ਕਰ ਚੁੱਕਿਆ ਹੈ।