ਸੁਨੰਦਾ ਸ਼ਰਮਾ ਦੇ ਇਸ ਨਿੱਕੇ ਫੈਨ ਨੇ ਕਿਹਾ “ਤਿੰਨ ਦਿਨ ਤੱਕ ਨਹੀਂ ਨਹਾਉਂਦਾ ਸੁਨੰਦਾ ਮੈਮ ਨੇ…..”

ਸੁਨੰਦਾ ਸ਼ਰਮਾ ਨੇ ਬੀਤੇ ਦਿਨੀਂ ਇੱਕ ਸ਼ੋਅ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਨ੍ਹਾਂ ਨੇ ਆਪਣੇ ਇੱਕ ਨਿੱਕੇ ਜਿਹੇ ਫੈਨ ਨੂੰ ਕਿੱਸ ਕੀਤਾ । ਇਸ ਫੈਨ ਦਾ ਹੁਣ ਰਿਪਲਾਈ ਆਇਆ ਹੈ। ਜਿਸ ‘ਚ ਇਹ ਛੋਟਾ ਜਿਹਾ ਫੈਨ ਹੱਸਦਾ ਹੋਇਆ ਕਹਿੰਦਾ ਹੈ ਕਿ ਹੁਣ ਤਿੰਨ ਦਿਨ ਤੱਕ ਨਹੀਂ ਨਹਾਉਂਦਾ ਸੁਨੰਦਾ ਮੈਮ ਨੇ ਪੱਪੀ ਦੀ ਹੈ”

By  Shaminder Kaur Kaler February 24th 2026 06:22 PM -- Updated: February 24th 2026 06:13 PM

 ਸੁਨੰਦਾ ਸ਼ਰਮਾ (Sunanda Sharma) ਨੇ ਬੀਤੇ ਦਿਨੀਂ ਇੱਕ ਸ਼ੋਅ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਨ੍ਹਾਂ ਨੇ ਆਪਣੇ ਇੱਕ ਨਿੱਕੇ ਜਿਹੇ ਫੈਨ ਨੂੰ ਕਿੱਸ ਕੀਤਾ । ਇਸ ਫੈਨ ਦਾ ਹੁਣ ਰਿਪਲਾਈ ਆਇਆ ਹੈ। ਜਿਸ ‘ਚ ਇਹ ਛੋਟਾ ਜਿਹਾ ਫੈਨ ਹੱਸਦਾ ਹੋਇਆ ਕਹਿੰਦਾ ਹੈ ਕਿ ਹੁਣ ਤਿੰਨ ਦਿਨ ਤੱਕ ਨਹੀਂ ਨਹਾਉਂਦਾ ਸੁਨੰਦਾ ਮੈਮ ਨੇ ਪੱਪੀ ਦੀ ਹੈ”।ਸੁਨੰਦਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। 


  ਇੱਕ ਹੋਰ ਵੀਡੀਓ ਵੀ ਹੋਇਆ ਸੀ ਵਾਇਰਲ 

ਸੁਨੰਦਾ ਸ਼ਰਮਾ ਦਾ ਇੱਕ ਹੋਰ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਗਾਇਕਾ ਨੂੰ ਉਸ ਦਾ ਇੱਕ ਫੈਨ ਪ੍ਰਪੋਜ਼ ਕਰਦਾ ਹੋਇਆ ਨਜ਼ਰ ਆਇਆ ਸੀ । ਉਸ ਦਾ ਪ੍ਰਸ਼ੰਸਕ ਹੱਥ ‘ਚ ਦਿਲਨੁਮਾ ਇੱਕ ਪੋਸਟਰ ਲੈ ਕੇ ਆਇਆ ਸੀ। ਜਿਸ ‘ਤੇ ਉਸ ਨੇ ਲਿਖਿਆ ਸੀ ‘ਮੇਰੀ ਮੰਮੀ ਨੂੰ ਪਸੰਦ ਹੈ ਤੂੰ’ ਜਿਸ ‘ਤੇ ਉਨ੍ਹਾਂ ਨੇ ਰਿਐਕਸ਼ਨ ਦਿੰਦੇ ਹੋਏ ਕਿਹਾ ਸੀ ਕਿ “ਮੇਰੀ ਮੰਮੀ ਨੂੰ ਵੀ ਤੂੰ ਪਸੰਦ ਆਉਣਾ ਚਾਹੀਦਾ ਹੈ”।


ਜਿਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਆਪਣੇ ਇਸ ਫੈਨ ਦੇ ਨਾਲ ਕੁਝ ਤਸਵੀਰਾਂ ਵੀ ਕਲਿੱਕ ਕਰਵਾਈਆਂ ਸਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਸੀ ।ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

© Copyright Galactic Television & Communications Pvt. Ltd. 2026. All rights reserved.