ਨਿਸ਼ਾ ਬਾਨੋ ਦੀ ਸਮੀਰ ਮਾਹੀ ਦੇ ਨਾਲ ਇੰਝ ਸ਼ੁਰੂ ਹੋਈ ਸੀ ਲਵ ਸਟੋਰੀ, ਜਾਣੋ ਕਿਵੇਂ ਹਰ ਔਖੇ ਵੇਲੇ ਸਮੀਰ ਮਾਹੀ ਢਾਲ ਬਣ ਕੇ ਰਹੇ ਖੜ੍ਹੇ

ਅਦਾਕਾਰਾ ਨਿਸ਼ਾ ਬਾਨੋ ਤੇ ਸਮੀਰ ਮਾਹੀ ਦੀ ਜੋੜੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹਨ। ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਜੋੜੀ ਦੀ ਗੱਲਬਾਤ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਇਸ ਜੋੜੀ ਨੇ ਵਿਆਹ ਕਰਵਾਇਆ ।

By  Shaminder Kaur Kaler May 12th 2026 01:14 PM

ਅਦਾਕਾਰਾ ਨਿਸ਼ਾ ਬਾਨੋ ਤੇ ਸਮੀਰ ਮਾਹੀ ਦੀ ਜੋੜੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ ਚੋਂ ਇੱਕ ਹਨ। ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਜੋੜੀ ਦੀ ਗੱਲਬਾਤ ਕਿਵੇਂ ਸ਼ੁਰੂ ਹੋਈ ਅਤੇ ਕਿਵੇਂ ਇਸ ਜੋੜੀ ਨੇ ਵਿਆਹ ਕਰਵਾਇਆ । ਸਮੀਰ ਮਾਹੀ ਨੇ ਦੱਸਿਆ ਕਿ ਨਿਸ਼ਾ ਬਾਨੋ ਨੂੰ ਉਨ੍ਹਾਂ ਨੇ ਮਾਨਸਾ ਸਟੇਸ਼ਨ ‘ਤੇ ਵੇਖਿਆ ਸੀ ।


ਨਿਸ਼ਾ ਬਾਨੋ ਨੂੰ ਵੇਖ ਕੇ ਉਨ੍ਹਾਂ ਨੂੰ ਲੱਗਿਆ ਸੀ ਕਿ ਕਿੰਨੀ ਸੋਹਣੀ ਕੁੜੀ ਹੈ। ਜਿਸ ਤੋਂ ਬਾਅਦ ਨਿਸ਼ਾ ਬਾਨੋ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਉਣ ਦੀ ਸੋਚੀ । ਸਮੀਰ ਮਾਹੀ ਦਾ ਕਹਿਣਾ ਹੈ ਕਿ ਵਿਆਹ ਕਰਵਾਉਣ ਦੇ ਲਈ ਉਨ੍ਹਾਂ ਨੂੰ ਆਪਣੀ ਮਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ । ਪਰ ਮੈਂ ਇਹ ਦਿਲ ‘ਚ ਧਾਰਿਆ ਸੀ ਕਿ ਸਭ ਦੀ ਰਜ਼ਾਮੰਦੀ ਦੇ ਨਾਲ ਹੀ ਵਿਆਹ ਕਰਵਾਉਣਾ ਹੈ। 


ਨਿਸ਼ਾ ਬਾਨੋ ਨੂੰ ਪਾ ਕੇ ਬੇਹੱਦ ਖੁਸ਼ 

ਨਿਸ਼ਾ ਬਾਨੋ ਨੂੰ ਆਪਣੀ ਜ਼ਿੰਦਗੀ ‘ਚ ਪਾ ਕੇ ਸਮੀਰ ਮਾਹੀ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਨਿਸ਼ਾ ਬਾਨੋ ਜਿਸ ਲਾਈਨ ‘ਚ ਹਨ ਉਸ ਲਾਈਨ ਦੀਆਂ ਕੁੜੀਆਂ ਅਕਸਰ ਘਰਾਂ ‘ਚ ਕੰਮ ਘੱਟ ਹੀ ਕਰਦੀਆਂ ਨੇ । ਪਰ ਨਿਸ਼ਾ ਬਾਨੋ ਜਦੋਂ ਵੀ ਘਰ ‘ਚ ਹੁੰਦੇ ਹਨ ਤਾਂ ਘਰ ਦਾ ਕੰਮ ਜ਼ਰੂਰ ਕਰਦੇ ਹਨ।

ਇਸ ਤੋਂ ਇਲਾਵਾ ਸਮੀਰ ਮਾਹੀ ਦਾ ਕਹਿਣਾ ਹੈ ਕਿ ਸ਼ਾਇਦ ਹੀ ਉਨ੍ਹਾਂ ਦੇ ਖਾਨਦਾਨ ‘ਚ ਅਜਿਹੀ ਨੂੰਹ ਆਈ ਹੋਵੇਗੀ।ਸਮੀਰ ਮਾਹੀ ਨੇ ਦੱਸਿਆ ਕਿ ਨਿਸ਼ਾ ਬਾਨੋ ਜਦੋਂ ਵਿਆਹ ਸੀ ਉਦੋਂ ਵਿਦੇਸ਼ ‘ਚ ਸਨ ਅਤੇ ਉਨ੍ਹਾਂ ਨੇ ਟਿਕਟ ਨਹੀਂ ਕਰਵਾਈ ਅਤੇ ਉਨ੍ਹਾਂ ਨੂੰ ਇੱਕ ਵਾਰ ਤਾਂ ਡਰ ਲੱਗਿਆ ਕਿ ਪਤਾ ਨਹੀਂ ਕਦੋਂ ਬਾਹਰੋਂ ਆਉਣਗੇ । ਕਿਉਂਕਿ ਘਰੇ ਵਿਆਹ ਰਚਿਆ ਹੋਇਆ ਸੀ ਅਤੇ ਨਿਸ਼ਾ ਬਾਨੋ ਸੰਗੀਤ ਦੇ ਮੌਕੇ ‘ਤੇ ਹੀ ਪਹੁੰਚੀ ਸੀ ਤੇ ਫਿਰ ਦੋਵਾਂ ਦਾ ਵਿਆਹ ਹੋ ਗਿਆ ।  

© Copyright Galactic Television & Communications Pvt. Ltd. 2026. All rights reserved.