ਹਰਭਜਨ ਮਾਨ ਦਾ ਇਹ ਹੈ ਪਸੰਦੀਦਾ ਗੀਤ,ਵੀਡੀਓ ਕੀਤਾ ਸਾਂਝਾ
ਹਰਭਜਨ ਮਾਨ ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ।ਹਰਭਜਨ ਮਾਨ ਇਸ ਵੀਡੀਓ ‘ਚ ਬੋਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਪਸੰਦੀਦਾ ਗੀਤ ‘ਅੱਖੀਆਂ’ ਗੁਣਗੁਣਾ ਰਹੇ ਹਨ ।
ਹਰਭਜਨ ਮਾਨ (Harbhajan Mann)ਨੇ ਅਨੇਕਾਂ ਹੀ ਹਿੱਟ ਗੀਤ ਗਾਏ ਹਨ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ।ਹਰਭਜਨ ਮਾਨ ਇਸ ਵੀਡੀਓ ‘ਚ ਬੋਟਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਪਸੰਦੀਦਾ ਗੀਤ ‘ਅੱਖੀਆਂ’ ਗੁਣਗੁਣਾ ਰਹੇ ਹਨ ।ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।
_d66e6fb9cebc487c3da06d3a6d06518d_1280X720.webp)
ਹਰਲੀਨ ਕੌਰ ਨਾਂਅ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਕੋਈ ਸ਼ਬਦ ਨਹੀਂ ਹਨ, ਮੈਂ ਇਹ ਗੀਤ ਅਕਸਰ ਗੁਣਗੁਣਾਉਂਦੀ ਰਹਿੰਦੀ ਹਾਂ’। ਇੱਕ ਹੋਰ ਨੇ ਲਿਖਿਆ ‘ਸਵੇਰੇ ਸਵੇਰੇ ਤੁਹਾਡਾ ਹੱਸਦਾ ਹੋਇਆ ਚਿਹਰਾ ਵੇਖ ਲਿਆ ਤਾਂ ਸਾਰਾ ਦਿਨ ਬਹੁਤ ਵਧੀਆ ਲੰਘਦਾ’ । ਇੱਕ ਹੋਰ ਸੋਸ਼ਲਕ ਮੀਡੀਆ ਯੂਜ਼ਰ ਨੇ ਲਿਖਿਆ ‘ਮੇਰਾ ਪਸੰਦੀਦਾ ਗੀਤ’ ।ਇਸ ਤੋਂ ਇਲਾਵਾ ਵੱਡੀ ਗਿਣਤੀ ‘ਚ ਫੈਨਸ ਨੇ ਇਸ ਗੀਤ ‘ਤੇ ਰਿਐਕਸ਼ਨ ਦਿੱਤੇ ਹਨ।

ਹਰਭਜਨ ਮਾਨ ਦਾ ਵਰਕ ਫ੍ਰੰਟ
ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਜਲਦ ਹੀ ਉਹ ਆਪਣੇ ਨਵੇਂ ਗੀਤ ‘ਤੂੰ ਵਾਅਦਾ ਨਾ ਕਰਦਾ’ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ ।

ਇਸ ਤੋਂ ਇਲਾਵਾ ਜਲਦ ਹੀ ਉਹ ਆਪਣੇ ਬੇਟੇ ਅਵਕਾਸ਼ ਮਾਨ ਦੇ ਨਾਲ ਫ਼ਿਲਮ ‘ਚ ਵੀ ਨਜ਼ਰ ਆਉਣਗੇ ।ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਮੇਰਾ ਪਿੰਡ ਮਾਈ ਹੋਮ ਸਣੇ ਅਨੇਕਾਂ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।