ਦਿਲਜੀਤ ਦੋਸਾਂਝ ਦਾ ਇਹ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਇਰਲ

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਮਜ਼ੇਦਾਰ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਆਪਣੇ ਮੂਡ ਸਵਿੰਗ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ ।

By  Shaminder Kaur Kaler March 21st 2026 06:13 PM -- Updated: March 21st 2026 06:14 PM

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਮਜ਼ੇਦਾਰ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਆਪਣੇ ਮੂਡ ਸਵਿੰਗ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ ।


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਆਪਣੇ ਹੀ ਅੰਦਾਜ਼ ‘ਚ ਪੁੱਛਦੇ ਹਨ ਕਿ ਉਨ੍ਹਾਂ ਨੇ ਖਾਣਾ ਖਾ ਲਿਆ, ਸਕ੍ਰੀਨ ਟਾਈਮ ਘੱਟ ਕਰ ਦਿੱਤਾ ਨਾ, ਐਕਸਰਸਾਈਜ਼ ਕਰਦੇ ਹੋ ਜਿਸ ਦਾ ਜਵਾਬ ਦਿਲਜੀਤ ਨਾਂਹ ‘ਚ ਦਿੰਦੇ ਹਨ । ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਦਿਲਜੀਤ ਦਾ ਗਾਣਾ ਸੁਣ ਲਿਆ ਤਾਂ ਦਿਲਜੀਤ ਦੋਸਾਂਝ ਰਾਂਝਾ ਗੀਤ ਸੁਣਦੇ ਹਨ ਅਤੇ ਖੁਸ਼ ਹੋ ਜਾਂਦੇ ਹਨ । ਫੈਨਸ ਦੇ ਵੱਲੋਂ ਵੀ ਇਸ ਵੀਡੀਓ ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਕੱਢ ਰਹੇ ਹਨ । ਹਾਲ ਹੀ  ‘ਚ ਉਨ੍ਹਾਂ ਦਾ ਗੀਤ ‘ਰਾਂਝਾ ਰਿਲੀਜ਼ ਹੋਇਆ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਚ ਉਨ੍ਹਾਂ ਦੇ ਨਾਲ ਸੀਆ ਸਣੇ ਹੋਰ ਕਈ ਵਿਦੇਸ਼ੀ ਕਲਾਕਾਰ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਦੀ ਇਮਤਿਆਜ਼ ਅਲੀ ਦੇ ਨਾਲ ਇੱਕ ਫ਼ਿਲਮ ਵੀ ਆ ਰਹੀ ਹੈ। ਜਿਸ ਦਾ ਟੀਜ਼ਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਸੀ ।

© Copyright Galactic Television & Communications Pvt. Ltd. 2026. All rights reserved.