ਦਿਲਜੀਤ ਦੋਸਾਂਝ ਨੂੰ ਲੈ ਕੇ ਹੋਇਆ ਹੰਗਾਮਾ, ਲੋਕਾਂ ਨੇ ਇਸ ਗੱਲੋਂ ਕੀਤਾ ਵਿਰੋਧ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ । ਉਨ੍ਹਾਂ ਦੀ ਕਿਸੇ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋ ਰਹੀ ਹੈ। ਜਿੱਥੇ ਉਨ੍ਹਾਂ ਨੂੰ ਮਿਲਣ ਤੇ ਵੇਖਣ ਲਈ ਲੋਕ ਉਤਾਵਲੇ ਨਜ਼ਰ ਆਏ । ਉੱਥੇ ਹੀ ਪਟਿਆਲਾ ‘ਚ ਉਨ੍ਹਾਂ ਦੀ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ ।
ਦਿਲਜੀਤ ਦੋਸਾਂਝ ( Diljit Dosanjh) ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ । ਉਨ੍ਹਾਂ ਦੀ ਕਿਸੇ ਫ਼ਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਹੋ ਰਹੀ ਹੈ। ਜਿੱਥੇ ਉਨ੍ਹਾਂ ਨੂੰ ਮਿਲਣ ਤੇ ਵੇਖਣ ਲਈ ਲੋਕ ਉਤਾਵਲੇ ਨਜ਼ਰ ਆਏ । ਉੱਥੇ ਹੀ ਪਟਿਆਲਾ ‘ਚ ਉਨ੍ਹਾਂ ਦੀ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ । ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪੁੱਛੇ ਬਗੈਰ ਦੁਕਾਨਾਂ ਦੇ ਬਾਹਰ ਉਰਦੂ ‘ਚ ਲਿਖੀਆਂ ਤਖਤੀਆਂ ਲਗਾ ਦਿੱਤੀਆਂ ਗਈਆਂ।ਵਾਣ ਬਜ਼ਾਰ ‘ਚ ਦੁਕਾਨਦਾਰਾਂ ਨੇ ਖੂਬ ਹੰਗਾਮਾ ਕੀਤਾ । ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਦੁਕਾਨਦਾਰ ਦੱਸ ਰਹੇ ਹਨ ਕਿ ਚਾਰ ਵਜੇ ਦੇ ਕਰੀਬ ਉਨ੍ਹਾਂ ਦੀਆਂ ਦੁਕਾਨਾਂ ਦੀਆਂ ਛੱਤਾਂ ਤੇ ਕੁਝ ਲੋਕ ਚੜ੍ਹ ਆਏ ।
_7ba905abb6a8239c387b6c244bb3052f_1280X720.webp)
ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ੂਟਿੰਗ ਚੱਲ ਰਹੀ ਹੈ ਤਾਂ ਦੁਕਾਨਦਾਰ ਨਰਾਜ਼ ਹੋ ਗਏ ਤੇ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦਾ ਵਿਰੋਧ ਕੀਤਾ ।ਦੱਸ ਦਈਏ ਕਿ ਦਿਲਜੀਤ ਦੋਸਾਂਝ ਇਮਤਿਆਜ਼ ਅਲੀ ਦੇ ਨਾਲ ਫ਼ਿਲਮ ਬਣਾ ਰਹੇ ਹਨ ਅਤੇ ਉਸ ‘ਚ ਇੱਕ ਸੀਨ ਪਾਕਿਸਤਾਨ ਦੀ ਵੰਡ ਵੇਲੇ ਦਾ ਪਾਇਆ ਗਿਆ ਸੀ । ਜਿਸ ਕਾਰਨ ਦੁਕਾਨਾਂ ਦੇ ਬਾਹਰ ਉਰਦੂ ‘ਚ ਬੋਰਡ ਲਿਖੇ ਗਏ ਸਨ।
_1504067794b8f8b2f96da9a49802548b_1280X720.webp)
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਕਈ ਪ੍ਰੋਜੈਕਟਸ ‘ਚ ਰੁੱਝੇ ਹੋਏ ਹਨ । ਇਸ ਤੋਂ ਪਹਿਲਾਂ ਉਹ ਵਿਦੇਸ਼ ‘ਚ ਕਈ ਥਾਈਂ ਲਾਈਵ ਸ਼ੋਅ ਕਰਕੇ ਪੰਜਾਬ ਪਰਤੇ ਹਨ । ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਐਮੀ ਅਵਾਰਡ ਦੇ ਲਈ ਵੀ ਨੌਮੀਨੇਟ ਹੋਈ ਸੀ । ਹਾਲਾਂਕਿ ਇਹ ਫ਼ਿਲਮ ਅਵਾਰਡ ਨਹੀਂ ਸੀ ਜਿੱਤ ਪਾਈ। ਪਰ ਦਿਲਜੀਤ ਨੇ ਰੈਡ ਕਾਰਪੇਟ ‘ਤੇ ਆਪਣਾ ਜਲਵਾ ਬਿਖੇਰਿਆ ਸੀ ।