ਰੰਗਮੰਚ ਦੇ ਖੇਤਰ ‘ਚ ਕੰਮ ਕਰਨ ਵਾਲੇ ਕਲਾਕਾਰ ਪ੍ਰੋਫੈਸਰ ਦਿਲਬਾਗ ਸਿੰਘ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆ ਹਨ । ਹੁਣ ਰੰਗਮੰਚ ਦੇ ਖੇਤਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪ੍ਰਸਿੱਧ ਰੰਗਮੰਚ ਕਲਾਕਾਰ ਤੇ ਲੇਖਕ ਪ੍ਰੋਫੈਸਰ ਦਿਲਬਾਗ ਸਿੰਘ ਦਾ ਦਿਹਾਂਤ ਹੋ ਗਿਆ ਹੈ।
ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆ ਹਨ । ਹੁਣ ਰੰਗਮੰਚ ਦੇ ਖੇਤਰ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਪ੍ਰਸਿੱਧ ਰੰਗਮੰਚ ਕਲਾਕਾਰ ਤੇ ਲੇਖਕ ਪ੍ਰੋਫੈਸਰ ਦਿਲਬਾਗ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ‘ਤੇ ਰੰਗਮੰਚ ਦੇ ਕਈ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਾਨਸਾ ਦੇ ਜੰਮਪਲ ਸਨ ਦਿਲਬਾਗ ਸਿੰਘ
ਦਿਲਬਾਗ ਸਿੰਘ ਮਾਨਸਾ ਦੇ ਰਹਿਣ ਵਾਲੇ ਸਨ ਅਤੇ ਉਹ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸਨ । ਪਿਛਲੇ ਲੰਮੇ ਸਮੇਂ ਤੋਂ ਉਹ ਆਪਣਾ ਇਲਾਜ ਕਰਵਾ ਰਹੇ ਸਨ ।ਆਖਿਰਕਾਰ ਉਹ ਕੈਂਸਰ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ । ਉਨ੍ਹਾਂ ਨੇ ਸੋਮਵਾਰ ਦੀ ਸਵੇਰ ਯਾਨੀ ਕਿ ਅੱਜ ਤੜਕੇ ਛੇ ਵਜੇ ਆਖਰੀ ਸਾਹ ਲਏ ।
ਚੰਡੀਗੜ੍ਹ ਦੇ ਸਰਕਾਰੀ ਕਾਲਜ ‘ਚ ਨਿਭਾਈ ਸੇਵਾ
ਪ੍ਰੋਫੈਸਰ ਦਿਲਬਾਗ ਸਿੰਘ ਨੇ ਚੰਡੀਗੜ੍ਹ ਦੇ ਸਰਕਾਰੀ ਕਾਲਜ ‘ਚ ਆਪਣੀਆਂ ਸੇਵਾਵਾਂ ਨਿਭਾਈਆਂ । ਉਹ ਭੰਗੜੇ ਦੇ ਬਿਹਤਰੀਨ ਕਲਾਕਾਰਾਂ ਚੋਂ ਇੱਕ ਸਨ ਅਤੇ ਉਨ੍ਹਾਂ ਨੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਨਾਟਕਾਂ ‘ਚ ਵੀ ਅਦਾਕਾਰੀ ਕੀਤੀ ਸੀ । ਉਨ੍ਹਾਂ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ ਪੱਚੀ ਸਥਿਤ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ ।