ਰਾਜਵੀਰ ਜਵੰਦਾ ਦੀ ਫ਼ਿਲਮ ‘ਯਮਲਾ’ ਦਾ ਟ੍ਰੇਲਰ ਹੋਇਆ ਰਿਲੀਜ਼, ਟ੍ਰੇਲਰ ਵੇਖ ਕੇ ਫੈਨਸ ਹੋਏ ਭਾਵੁਕ

ਗਾਇਕ ਤੇ ਮਰਹੂਮ ਅਦਾਕਾਰ ਰਾਜਵੀਰ ਜਵੰਦਾ ਦੀ ਆਖਿਰੀ ਫ਼ਿਲਮ ‘ਯਮਲਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਇਸ ਫ਼ਿਲਮ ਦੇ ਟ੍ਰੇਲਰ ‘ਚ ਰਾਜਵੀਰ ਜਵੰਦਾ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।

By  Shaminder Kaur Kaler November 18th 2025 10:00 AM

ਗਾਇਕ ਤੇ ਮਰਹੂਮ ਅਦਾਕਾਰ ਰਾਜਵੀਰ ਜਵੰਦਾ (Rajvir Jawanda) ਦੀ ਆਖਿਰੀ ਫ਼ਿਲਮ ‘ਯਮਲਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ।ਇਸ ਫ਼ਿਲਮ ਦੇ ਟ੍ਰੇਲਰ ‘ਚ ਰਾਜਵੀਰ ਜਵੰਦਾ ਦਾ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੇ ਟ੍ਰੇਲਰ ‘ਚ ਰਾਜਵੀਰ ਜਵੰਦਾ ਦਾ ਧੋਖੇਬਾਜ਼ ਰੂਪ ਵੇਖਣ ਨੂੰ ਮਿਲ ਰਿਹਾ ਹੈ। ਗੁਰਪ੍ਰੀਤ ਘੁੱਗੀ ਇਸ ਫ਼ਿਲਮ ‘ਚ ਰਾਜਵੀਰ ਜਵੰਦਾ ਦੇ ਗੁਰੁ ਬਣੇ ਹਨ ਜਿਸ ਤੋਂ ਰਾਜਵੀਰ ਜਵੰਦਾ ਸੰਗੀਤ ਦੀ ਸਿੱਖਿਆ ਲੈਂਦੇ ਹਨ । ਇਸੇ ਦੌਰਾਨ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਦੀ ਭੈਣ ਬਣੀ ਨਵਨੀਤ ਢਿੱਲੋਂ ਦੇ ਨਾਲ ਇਸ਼ਕ ਹੋ ਜਾਂਦਾ ਹੈ । 


ਫ਼ਿਲਮ ‘ਚ ਹੋਰ ਵੀ ਕਈ ਅਦਾਕਾਰ ਆਉਣਗੇ ਨਜ਼ਰ 

ਫ਼ਿਲਮ ‘ਯਮਲਾ’ ‘ਚ ਰਾਜਵੀਰ ਜਵੰਦਾ, ਗੁਰਪ੍ਰੀਤ ਘੁੱਗੀ ਤੇ ਨਵਨੀਤ ਢਿੱਲੋਂ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਅਦਾਕਾਰ ਰਘਵੀਰ ਬੋਲੀ, ਰਾਣਾ ਜੰਗ ਬਹਾਦਰ ਸਣੇ ਹੋਰ ਵੀ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । 


ਟ੍ਰੇਲਰ ਰਿਲੀਜ਼ ਦੌਰਾਨ ਮਾਂ ਹੋਈ ਭਾਵੁਕ 

ਰਾਜਵੀਰ ਜਵੰਦਾ ਦੀ ਆਖਿਰੀ ਫ਼ਿਲਮ 28 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਅਤੇ ਇਸ ਮੌਕੇ ‘ਤੇ ਰਾਜਵੀਰ ਜਵੰਦਾ ਦੀ ਮਾਂ ਟ੍ਰੇਲਰ ਵੇਖ ਕੇ ਭਾਵੁਕ ਹੋ ਗਈ ਤੇ ਉਨ੍ਹਾਂ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ । ਟ੍ਰੇਲਰ ਲਾਂਚ ਦੇ ਮੌਕੇ ‘ਤੇ ਮਰਹੂਮ ਗਾਇਕ ਦੇ ਖ਼ਾਸ ਦੋਸਤ ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ ਸਣੇ ਹੋਰ ਕਈ ਗਾਇਕ ਵੀ ਮੌਜੂਦ ਸਨ । 

© Copyright Galactic Television & Communications Pvt. Ltd. 2026. All rights reserved.