ਨੇਹਾ ਭਸੀਨ ਦੀ ਆਵਾਜ਼ ‘ਚ ਫ਼ਿਲਮ ‘ਬੰਬੂਕਾਟ’ ਦਾ ਗੀਤ ‘ਸਿਨੇਮਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਨੇਹਾ ਭਸੀਨ ਦੀ ਆਵਾਜ਼ ‘ਚ ਫ਼ਿਲਮ ‘ਬੰਬੂਕਾਟ-2’ ਦਾ ਨਵਾਂ ਗੀਤ ‘ਸਿਨੇਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਸਿਮੀ ਚਾਹਲ ਤੇ ਐਮੀ ਵਿਰਕ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਦੇ ਜ਼ਰੀਰੇ ਸਿਮੀ ਚਾਹਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਸਿਨੇਮਾ ਵੇਖਣ ਦੇ ਲਈ ਬੰਬੂਕਾਟ ‘ਤੇ ਜਾਣਾ ਚਾਹੁੰਦੀ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ।
ਨੇਹਾ ਭਸੀਨ ਦੀ ਆਵਾਜ਼ ‘ਚ ਫ਼ਿਲਮ ‘ਬੰਬੂਕਾਟ-2’ ਦਾ ਨਵਾਂ ਗੀਤ ‘ਸਿਨੇਮਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਸਿਮੀ ਚਾਹਲ ਤੇ ਐਮੀ ਵਿਰਕ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਦੇ ਜ਼ਰੀਰੇ ਸਿਮੀ ਚਾਹਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਸਿਨੇਮਾ ਵੇਖਣ ਦੇ ਲਈ ਬੰਬੂਕਾਟ ‘ਤੇ ਜਾਣਾ ਚਾਹੁੰਦੀ ਹੈ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਸੰਗੀਤ ਦਿੱਤਾ ਹੈ ਜਤਿੰਦਰ ਸ਼ਾਹ ਦੇ ਵੱਲੋਂ । ਇਸ ਗੀਤ ਦੇ ਬੋਲ ਤੇ ਗਾਇਕਾ ਨੇਹਾ ਭਸੀਨ ਨੇ ਆਪਣੀ ਆਵਾਜ਼ ਦੇ ਨਾਲ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ।
20 ਫਰਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਐਮੀ ਵਿਰਕ ‘ਤੇ ਸਿਮੀ ਚਾਹਲ ਦੀ ਫ਼ਿਲਮ ‘ਬੰਬੂਕਾਟ-2’ ਦੇਸ਼ ਦੁਨੀਆ ‘ਚ ਵੀਹ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਐਮੀ ਵਿਰਕ, ਸਿਮੀ ਚਾਹਲ ਤੋਂ ਇਲਾਵਾ ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ, ਮਲਕੀਤ ਰੌਣੀ, ਸਰਦਾਰ ਸੋਹੀ ਸਣੇ ਕਈ ਹੋਰ ਵੱਡੇ ਕਲਾਕਾਰ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਕਲਾਕਾਰਾਂ ਦੇ ਨਾਲ-ਨਾਲ ਫੈਨਸ ਵੀ ਐਕਸਾਈਟਡ ਹਨ । ਇਸ ਤੋਂ ਪਹਿਲਾਂ ਦੀ ਗੱਲਕ ਕਰੀਏ ਤਾਂ ਸਿਮੀ ਚਾਹਲ ਤੇ ਐਮੀ ਵਿਰਕ ਦੀ ਫ਼ਿਲਮ ਬੰਬੂਕਾਟ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਫ਼ਿਲਮ ‘ਚ ਸਿਮੀ ਚਾਹਲ ਪੱਕੋ ਦੇ ਕਿਰਦਾਰ ‘ਚ ਦਿਖਾਈ ਦਿੱਤੀ ਸੀ । ਜਦੋਂਕਿ ਐਮੀ ਵਿਰਕ ਚੰਨਣ ਸਿੰਘ ਦੇ ਕਿਰਦਾਰ ‘ਚ ਨਜ਼ਰ ਆਏ ਸਨ।