ਜੀਟੀਸੀ ਪੰਜਾਬੀ ‘ਤੇ ਜਲਦ ਸ਼ੁਰੂ ਹੋਣ ਜਾ ਰਿਹਾ ਸੁਰਾਂ ਦਾ ਸਫ਼ਰ ‘ਸੁਰਤਾਜ ਆਫ਼ ਪੰਜਾਬ’, ਅੱਜ ਹੀ ਭੇਜੋ ਆਪਣੀ ਐਂਟਰੀ

ਜੀਟੀਸੀ ਪੰਜਾਬੀ (GTC Punjabi )ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ। ਜਿੱਥੇ ਜੀਟੀਸੀ ਦੇ ਵੱਲੋਂ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਉੱਥੇ ਹੀ ਜੀਟੀਸੀ ਪੰਜਾਬੀ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਲਈ ਪੰਜਾਬ ਭਰ ਚੋਂ ਟੈਲੇਂਟ ਦੀ ਖੋਜ ਕਰਨ ਦੇ ਲਈ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਸ਼ੁਰੂ ਕਰਨ ਜਾ ਰਿਹਾ ਹੈ। ਤੁਹਾਡੇ ਵਿੱਚ ਵੀ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

By  Shaminder Kaur Kaler March 28th 2026 04:10 PM -- Updated: March 28th 2026 04:24 PM

ਜੀਟੀਸੀ ਪੰਜਾਬੀ (GTC Punjabi )ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ। ਜਿੱਥੇ ਜੀਟੀਸੀ ਦੇ ਵੱਲੋਂ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਉੱਥੇ ਹੀ ਜੀਟੀਸੀ ਪੰਜਾਬੀ ਪੰਜਾਬ ਦੇ ਟੈਲੇਂਟ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਲਈ ਪੰਜਾਬ ਭਰ ਚੋਂ ਟੈਲੇਂਟ ਦੀ ਖੋਜ ਕਰਨ ਦੇ ਲਈ ਸ਼ੋਅ ‘ਸੁਰਤਾਜ ਆਫ਼ ਪੰਜਾਬ’ ਸ਼ੁਰੂ ਕਰਨ ਜਾ ਰਿਹਾ ਹੈ। ਤੁਹਾਡੇ ਵਿੱਚ ਵੀ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀਟੀਸੀ ਪੰਜਾਬੀ ਦੇ ਇਸ ਸ਼ੋਅ ‘ਚ ਭਾਗ ਲੈਣ ਦੇ ਲਈ ਤੁਹਾਨੂੰ ਆਪਣੀ ਐਂਟਰੀ ਭੇਜਣੀ ਹੋਵੇਗੀ ।


ਜਿਸ ‘ਚ ਤੁਹਾਡੀ  ਉਮਰ ਦਾ ਪ੍ਰਮਾਣ ਪੱਤਰ, ਨਾਮ ਤੇ ਪੂਰਾ ਪਤਾ, ਮੋਬਾਈਲ ਨੰਬਰ ਅਤੇ ਸ਼ਹਿਰ ਦਾ ਨਾਮ ਭੇਜਣਾ ਹੋਵੇਗਾ । ਇਸ ਦੇ ਨਾਲ ਤੁਹਾਨੂੰ ਆਪਣੀ ਆਵਾਜ਼ ‘ਚ ਗਾਏ ਗੀਤ ਦਾ ਇੱਕ ਮਿੰਟ ਦਾ ਵੀਡੀਓ ਵੀ ਭੇਜਣਾ ਹੋਵੇਗਾ। ਸੋ ਤੁਹਾਡੇ ‘ਚ ਵੀ ਹੈ ਟੈਲੇਂਟ ਅਤੇ ਤੁਸੀਂ ਵੀ ਆਪਣੀ ਗਾਇਕੀ ਦੇ ਹੁਨਰ ਨੂੰ ਦੁਨੀਆ ਭਰ ‘ਚ ਵਿਖਾਉਣਾ ਚਾਹੁੰਦੇ ਹੋ ਤਾਂ ਫਿਰ ਦੇਰ ਕਿਸ ਗੱਲ ਦੀ ਹੈ। ਅੱਜ ਹੀ ਸਾਨੂੰ ਭੇਜੋ ਆਪਣੀ ਡਿਟੇਲ । ਆਪਣੀ ਡਿਟੇਲਸ ਨੂੰ ਤੁਸੀਂ ਹੇਠ ਲਿਖੇ ਵਾਟਸਐਪ ਨੰਬਰ 9319638877‘ਤੇ ਵੀ ਭੇਜ ਸਕਦੇ ਹੋ । 

ਜੀਟੀਸੀ ਪੰਜਾਬੀ ਦਾ ਮਕਸਦ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ,ਬਲਕਿ ਜੀਟੀਸੀ ਪੰਜਾਬੀ ਦਾ ਮਕਸਦ ਪੰਜਾਬ ਦੇ ਅਜਿਹੇ ਟੈਲੇਂਟ ਦੀ ਖੋਜ ਕਰਨਾ ਵੀ ਹੈ ਜੋ ਕਿਤੇ ਨਾ ਕਿਤੇ ਪਲੇਟਫਾਰਮ ਨਾ ਮਿਲਣ ਕਾਰਨ ਆਪਣੇ ਟੈਲੇਂਟ ਨੂੰ ਦੁਨੀਆ ਸਾਹਮਣੇ ਦਿਖਾ ਨਹੀਂ ਪਾਉਂਦੇ । ਅਜਿਹੇ ਹੁਨਰ ਨੂੰ ਜੀਟੀਸੀ ਪੰਜਾਬੀ ਨਵਾਂ ਮੰਚ ਪ੍ਰਦਾਨ ਕਰ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.