ਦੀ ਗ੍ਰੇਟ ਪੰਜਾਬ ਰੌਬਰੀ ਦਾ ਮੋਸ਼ਨ ਪੋਸਟਰ ਰਿਲੀਜ਼, ਰਾਜ ਕੁੰਦਰਾ ਤੇ ਮਹਾਬੀਰ ਭੁੱਲਰ ਮਿਲ ਕੇ ਕਰਨਗੇ ਵੱਡੀ ਵਾਰਦਾਤ
ਰਾਜ ਕੁੰਦਰਾ ਦੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਿਆ ਹੈ। ਜਿਸ ਨੂੰ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਮੋਸ਼ਨ ਪੋਸਟਰ ‘ਚ ਰਾਜ ਕੁੰਦਰਾ ਤੇ ਮਹਾਬੀਰ ਭੁੱਲਰ ਤੇ ਇੱਕ ਹੋਰ ਅਦਾਕਾਰਾ ਵੀ ਨਜ਼ਰ ਆ ਰਹੀ ਹੈ।
ਰਾਜ ਕੁੰਦਰਾ ਦੀ ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਮੋਸ਼ਨ ਪੋਸਟਰ ਜਾਰੀ ਹੋ ਚੁੱਕਿਆ ਹੈ। ਜਿਸ ਨੂੰ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਮੋਸ਼ਨ ਪੋਸਟਰ ‘ਚ ਰਾਜ ਕੁੰਦਰਾ ਤੇ ਮਹਾਬੀਰ ਭੁੱਲਰ ਤੇ ਇੱਕ ਹੋਰ ਅਦਾਕਾਰਾ ਵੀ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਫ਼ਿਲਮ ਪੰਜਾਬ ‘ਚ ਹੋਈ ਕਿਸੇ ਵੱਡੀ ਲੁੱਟ ਦੀ ਕਹਾਣੀ ਤੇ ਅਧਾਰਿਤ ਜਾਪਦੀ ਹੈ।
_37fcba8322bdca007425060045fe4b54_1280X720.webp)
ਫ਼ਿਲਮ ਦੀ ਮੁੱਖ ਭੂਮਿਕਾ ‘ਚ ਰਾਜ ਕੁੰਦਰਾ ਤੇ ਪਾਇਲ ਰਾਜਪੂਤ ਨਜ਼ਰ ਆਉਣਗੇ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮਹਾਬੀਰ ਭੁੱਲਰ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਫ਼ਿਲਮ ਦੀ ਡਾਇਰੈਕਸ਼ਨ ਸੌਰਭ ਵਰਮਾ ਦੇ ਵੱਲੋਂ ਕੀਤੀ ਗਈ ਹੈ ਜਦੋਂਕਿ ਪ੍ਰੋਡਿਊਸ ਵੀ ਸੌਰਭ ਵਰਮਾ ਤੇ ਬੁਲ 18 ਨੈੱਟਵਰਕ ਦੇ ਵੱਲੋਂ ਕੀਤਾ ਗਿਆ ਹੈ। ਫ਼ਿਲਮ ਦੀ ਸ਼ੂਟਿੰਗ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ ।
ਇਸ ਤੋਂ ਪਹਿਲਾਂ ਰਾਜ ਕੁੰਦਰਾ ਗੀਤਾ ਬਸਰਾ ਦੇ ਨਾਲ ਫ਼ਿਲਮ ਮਿਹਰ ‘ਚ ਨਜ਼ਰ ਆਏ ਸਨ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਇਹ ਦੂਜੀ ਫ਼ਿਲਮ ਹੈ। ਜਿਸ ਨੂੰ ਲੈ ਕੇ ਉਹ ਕਾਫੀ ਐਕਸਾਈਟਡ ਵੀ ਹਨ। ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਉਤਸ਼ਾਹਿਤ ਹਨ। ਕਿਉਂਕਿ ਪੰਜਾਬ ‘ਚ ਹੋਈ ਲੁੱਟ ਦੀ ਅਸਲ ਕਹਾਣੀ ਨੂੰ ਇਹ ਫ਼ਿਲਮ ਦਰਸਾਏਗੀ ।