ਜਗਜੀਤ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ-2’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼,ਫੈਨਸ ਵੀ ਫ਼ਿਲਮ ਨੂੰ ਲੈ ਕੇ ਐਕਸਾਈਟਡ
ਫ਼ਿਲਮ ‘ਓਏ ਭੋਲੇ ਓਏ-2’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਜਗਜੀਤ ਸੰਧੂ ਦੇ ਨਾਲ ਨਾਲ ਸੌਮਿਆ, ਧੀਰਜ ਕੁਮਾਰ, ਪ੍ਰਕਾਸ਼ ਗਾਧੂ, ਅੰਮ੍ਰਿਤ ਐਂਬੀ, ਜੱਸ ਦਿਓਲ, ਪ੍ਰਦੀਪ ਚੀਮਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।
ਫ਼ਿਲਮ ‘ਓਏ ਭੋਲੇ ਓਏ-2’ ਦਾ ਮਜ਼ੇਦਾਰ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਜਗਜੀਤ ਸੰਧੂ ਦੇ ਨਾਲ ਨਾਲ ਸੌਮਿਆ, ਧੀਰਜ ਕੁਮਾਰ, ਪ੍ਰਕਾਸ਼ ਗਾਧੂ, ਅੰਮ੍ਰਿਤ ਐਂਬੀ, ਜੱਸ ਦਿਓਲ, ਪ੍ਰਦੀਪ ਚੀਮਾ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਇਸ ਦੀ ਰਿਲੀਜ਼ ਡੇਟ ਦੀ ਉਡੀਕ ਕਰ ਰਹੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਓਏ ਭੋਲੇ ਓਏ’ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਫ਼ਿਲਮ ਦੇ ਟ੍ਰੇਲਰ ‘ਚ ਭੋਲੇ ਦੀ ਜ਼ਮੀਨ ਐਕਵਾਇਰ ਕਰਨ ਲਈ ਕੰਪਨੀ ਵਾਲਿਆਂ ਦੀ ਹੋੜ ਵੇਖਣ ਨੂੰ ਮਿਲ ਰਹੀ ਹੈ ਪਰ ਭੋਲਾ ਆਪਣੀ ਜ਼ਮੀਨ ਕਿਸੇ ਵੀ ਹਾਲ ‘ਚ ਇਨ੍ਹਾਂ ਕੰਪਨੀ ਵਾਲਿਆਂ ਨੂੰ ਦੇਣ ਦੇ ਲਈ ਰਾਜ਼ੀ ਨਹੀਂ ਹੁੰਦਾ ।

ਜਿਸ ਤੋਂ ਬਾਅਦ ਉਹ ਕੰਪਨੀ ਵਾਲਿਆਂ ਦੀ ਹਿੱਕ ‘ਤੇ ਦੀਵਾ ਬਾਲਦਾ ਹੈ। ਹੁਣ ਇਸ ਲੜਾਈ ‘ਚ ਜਿੱਤ ਕਿਸਦੀ ਹੁੰਦੀ ਹੈ। ਇਹ ਵੇਖਣ ਨੂੰ ਮਿਲੇਗਾ ਬਾਰਾਂ ਜੂਨ ਨੂੰ ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ ।
ਜਗਜੀਤ ਸੰਧੂ ਦਾ ਵਰਕ ਫ੍ਰੰਟ
ਜਗਜੀਤ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਵੈੱਬ ਸੀਰੀਜ਼ ‘ਚ ਵੀ ਕੰਮ ਕੀਤਾ ਹੈ ਅਤੇ ਆਪਣੀ ਵੱਖਰੀ ਅਦਾਕਾਰੀ ਦੇ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।