ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਫ਼ਿਲਮ ‘ਰੱਬ ਦਾ ਰੇਡੀਓ-3’ ਦਾ ਫਸਟ ਲੁੱਕ ਜਾਰੀ, ਜਾਣੋਂ ਕਦੋਂ ਹੋਵੇਗੀ ਰਿਲੀਜ਼
ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਖ਼ਿਲਮ ‘ਰੱਬ ਦਾ ਰੇਡੀਓ-੩’ ਦਾ ਫਸਟ ਲੁੱਕ ਜਾਰੀ ਹੋ ਚੁੱਕਿਆ ਹੈ। ਜਿਸ ਨੂੰ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।
ਨਿਮਰਤ ਖਹਿਰਾ (Nimrat Khaira) ਤੇ ਤਰਸੇਮ ਜੱਸੜ ਦੀ ਖ਼ਿਲਮ ‘ਰੱਬ ਦਾ ਰੇਡੀਓ-3’ ਦਾ ਫਸਟ ਲੁੱਕ ਜਾਰੀ ਹੋ ਚੁੱਕਿਆ ਹੈ। ਜਿਸ ਨੂੰ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਫਸਟ ਲੁੱਕ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਤੇ ਤਰਸੇਮ ਜੱਸੜ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਜੋੜੀ ਨੂੰ ਇਸ ਫ਼ਿਲਮ ‘ਚ ਵੇਖਣ ਦੇ ਲਈ ਫੈਨਸ ਵੀ ਐਕਸਾਈਟਡ ਹਨ।

ਕਦੋਂ ਹੋਵੇਗੀ ਰਿਲੀਜ਼
ਫ਼ਿਲਮ ‘ਰੱਬ ਦਾ ਰੇਡੀਓ-੩’ ਇਸੇ ਸਾਲ ਅਪ੍ਰੈਲ ਮਹੀਨੇ ‘ਚ ਵਿਸ਼ਵ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।ਫ਼ਿਲਮ ‘ਚ ਤਰਸੇਮ ਜੱਸੜ, ਨਿਮਰਤ ਖਹਿਰਾ ਮੁੱਖ ਕਿਰਦਾਰਾਂ ‘ਚ ਦਿਖਾਈ ਦੇਣਗੇ।ਇਸ ਤੋਂ ਇਲਾਵਾ ਰੁਪਿੰਦਰ ਰੂਪੀ, ਸਤਵੰਤ ਕੌਰ ਅਤੇ ਜਤਿੰਦਰ ਕੌਰ ਸਣੇ ਹੋਰ ਕਈ ਕਲਾਕਾਰ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ‘ਰੱਬ ਦਾ ਰੇਡੀਓ’ ਤੇ ‘ਰੱਬ ਦਾ ਰੇਡੀਓ-੨’ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਪਹਿਲਾਂ ਨਿਮਰਤ ਤੇ ਤਰਸੇਮ ਜੱਸੜ ‘ਅਫ਼ਸਰ’ ਫ਼ਿਲਮ ‘ਚ ਨਜ਼ਰ ਆਏ ਸਨ।
_c61652088e4d83b7b4ff01cb3e7b6f87_1280X720.webp)
ਨਿਮਰਤ ਖਹਿਰਾ ਦਾ ਵਰਕ ਫ੍ਰੰਟ
ਨਿਮਰਤ ਖਹਿਰਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਵਿਆਹ ਕਰਤਾਰੇ ਦਾ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕੰਮ ਕਰ ਰਹੇ ਹਨ।ਨਿਮਰਤ ਖਹਿਰਾ ਨੇ ਹਾਲਾਂਕਿ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਕੀਤੀ ਸੀ।
ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਫ਼ਿਲਮ ‘ਜੋੜੀ’ ‘ਚ ਦਿਲਜੀਤ ਦੋਸਾਂਝ ਦੇ ਨਾਲ ਉਸ ਦੀ ਜੋੜੀ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ।