ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਦਾ 30 ਦਸੰਬਰ ਨੂੰ ਹੋਵੇਗਾ ਭੋਗ ਅਤੇ ਅੰਤਿਮ ਅਰਦਾਸ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਜੀ ਦਾ ਭੋਗ ਅਤੇ ਅੰਤਿਮ ਅਰਦਾਸ 30 ਦਸੰਬਰ, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਜਲੰਧਰ ‘ਚ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਹੋਵੇਗੀ । ਇਸ ਬਾਰੇ ਮਾਸਟਰ ਸਲੀਮ ਨੇ ਜਾਣਕਾਰੀ ਸਾਂਝੀ ਕੀਤੀ ਹੈ।

By  Shaminder Kaur Kaler December 27th 2025 12:30 PM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਜੀ (Ustaad Puran Shah Koti) ਦਾ ਭੋਗ ਅਤੇ ਅੰਤਿਮ ਅਰਦਾਸ 30 ਦਸੰਬਰ, ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਜਲੰਧਰ ‘ਚ ਦੁਪਹਿਰ ਇੱਕ ਤੋਂ ਦੋ ਵਜੇ ਤੱਕ ਹੋਵੇਗੀ । ਇਸ ਬਾਰੇ ਮਾਸਟਰ ਸਲੀਮ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਪੂਰਨ ਸ਼ਾਹਕੋਟੀ 22 ਦਸੰਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।ਅੰਤਿਮ ਰਸਮਾਂ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ। ਜਿਸ ‘ਚ ਹੰਸ ਰਾਜ ਹੰਸ, ਜਸਬੀਰ ਜੱਸੀ, ਗੁਰਲੇਜ ਅਖਤਰ, ਅਫਸਾਨਾ ਖ਼ਾਨ ਸਣੇ ਕਈ ਸਿਤਾਰੇ ਸ਼ਾਮਿਲ ਹੋਏ ਸਨ।


ਪੂਰਨ ਸ਼ਾਹਕੋਟੀ ਨੇ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗਾਇਕ

ਗਾਇਕ ਪੂਰਨ ਸ਼ਾਹਕੋਟੀ ਨੇ ਪੰਜਾਬੀ ਇੰਡਸਟਰੀ ਨੂੰ ਕਈ ਨਾਯਾਬ ਹੀਰੇ ਦਿੱਤੇ । ਹੰਸ ਰਾਜ ਹੰਸ, ਜਸਬੀਰ ਜੱਸੀ ਵਰਗੇ ਸਿਤਾਰੇ ਉਨ੍ਹਾਂ ਦੇ ਸ਼ਾਗਿਰਦ ਰਹੇ ਅਤੇ ਉਨ੍ਹਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ।ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੂੰ ਉਨ੍ਹਾਂ ਨੇ ਬਣਾਇਆ ਸੀ । 


ਪੁੱਤਰ ਮਾਸਟਰ ਸਲੀਮ ਤੇ ਪੇਜੀ ਵੀ ਵਧੀਆ ਗਾਇਕ 

ਪੂਰਨ ਸ਼ਾਹਕੋਟੀ ਦੇ ਦੋਵੇਂ ਪੁੱਤਰ ਮਾਸਟਰ ਸਲੀਮ ਤੇ ਪੇਜੀ ਸ਼ਾਹਕੋਟੀ ਵੀ ਵਧੀਆ ਗਾਇਕ ਹਨ । ਮਾਸਟਰ ਸਲੀਮ ਨੇ ਤਾਂ ਬਹੁਤ ਹੀ ਛੋਟੀ ਉਮਰੇ ਸੰਗੀਤ ਦੇ ਗੁਰ ਸਿੱਖਣੇ ਸ਼ੁਰੂ ਕਰ ਦਿੱਤੇ ਸਨ। ਮਾਸਟਰ ਸਲੀਮ ਦੀ ਗਿਣਤੀ ਇੰਡਸਟਰੀ ਦੇ ਸੁਪਰਹਿੱਟ ਗੀਤ ਗਾਏ ਹਨ।ਮਾਸਟਰ ਸਲੀਮ ਨੇ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਕਈ ਗੀਤ ਗਾਏ ਹਨ।

© Copyright Galactic Television & Communications Pvt. Ltd. 2026. All rights reserved.