‘ਥਾਪੀ’ ਫ਼ਿਲਮ ਦੀ ਸ਼ੂਟਿੰਗ ਹੋਈ ਸ਼ੁਰੂ, ਫਿਲਮ ‘ਚ ਨਜ਼ਰ ਆਉਣਗੇ ਨੀਰੂ ਬਾਜਵਾ ਤੇ ਸੰਨੀ ਸਿੰਘ

ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਖੁਸ਼ਖਬਰੀ ਹੈ ਕਿ ਫਿਲਮ ‘ਥਾਪੀ’ ਦੀ ਸ਼ੂਟਿੰਗ ਅਧਿਕਾਰਿਕ ਤੌਰ ‘ਤੇ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਸ਼ੂਟਿੰਗ ਦੀ ਸ਼ੁਰੂਆਤ ਨਾਲ ਫੈਨਜ਼ ਦੀ ਬੇਸਬਰੀ ਹੋਰ ਵੀ ਵੱਧ ਗਈ ਹੈ।

By  Shaminder Kaur Kaler April 2nd 2026 06:30 PM

ਪੰਜਾਬੀ ਸਿਨੇਮਾ ਦੇ ਦਰਸ਼ਕਾਂ ਲਈ ਖੁਸ਼ਖਬਰੀ ਹੈ ਕਿ ਫਿਲਮ  ‘ਥਾਪੀ’ ਦੀ ਸ਼ੂਟਿੰਗ ਅਧਿਕਾਰਿਕ ਤੌਰ ‘ਤੇ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਸ਼ੂਟਿੰਗ ਦੀ ਸ਼ੁਰੂਆਤ ਨਾਲ ਫੈਨਜ਼ ਦੀ ਬੇਸਬਰੀ ਹੋਰ ਵੀ ਵੱਧ ਗਈ ਹੈ। ਫਿਲਮ ਵਿੱਚ ਮੁੱਖ ਭੂਮਿਕਾਵਾਂ ‘ਚ ਨੀਰੂ ਬਾਜਵਾ ਅਤੇ ਸੰਨੀ ਸਿੰਘ ਨਜ਼ਰ ਆਉਣਗੇ। ਦੋਵੇਂ ਹੀ ਕਲਾਕਾਰ ਆਪਣੇ-ਆਪਣੇ ਖੇਤਰ ਵਿੱਚ ਕਾਫੀ ਮਸ਼ਹੂਰ ਹਨ ਅਤੇ ਪਹਿਲੀ ਵਾਰ ਇਕੱਠੇ ਸਕਰੀਨ ‘ਤੇ ਦੇਖਣ ਲਈ ਫੈਨਜ਼ ਬਹੁਤ ਉਤਸੁਕ ਹਨ।


  ਕਹਾਣੀ ਤੇ ਡਾਇਰੈਕਸ਼ਨ

ਇਸ ਫਿਲਮ ਨੂੰ ਜਗਦੀਪ ਸਿੰਘ ਵੜਿੰਗ ਦੇ ਵੱਲੋਂ ਲਿਖਿਆ ਅਤੇ ਡਾਇਰੈਕਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਕਹਾਣੀ ਬਿਆਨ ਕਰਨ ਅਤੇ ਨਵੀਂ ਸੋਚ ਹਮੇਸ਼ਾ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਰਕੇ ਇਸ ਪ੍ਰੋਜੈਕਟ ਤੋਂ ਵੀ ਵੱਡੀਆਂ ਉਮੀਦਾਂ ਜਤਾਈਆਂ ਜਾ ਰਹੀਆਂ ਹਨ। ਫਿਲਮ ਨੂੰ ਅਮਨ ਸਮਾਰਟਰ   ਅਤੇ ਸੰਤੋਸ਼ ਥੀਟੇ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਪ੍ਰੋਡਕਸ਼ਨ ਟੀਮ ਵੀ ਇਸ ਪ੍ਰੋਜੈਕਟ ਨੂੰ ਖਾਸ ਬਣਾਉਣ ਲਈ ਪੂਰੀ ਤਿਆਰੀ ਵਿੱਚ ਹੈ।

ਨੀਰੂ ਬਾਜਵਾ ਨੇ ਫ਼ਿਲਮ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ । ਉਨ੍ਹਾਂ ਨੇ ਲਿਖਿਆ ‘ਕੁਝ ਸਫ਼ਰ ਬੇਹੱਦ ਖ਼ਾਸ ਹੁੰਦੇ ਨੇ, ਜੋ ਹਮੇਸ਼ਾ ਥੋਡੇ ਦਿਲ ਦੇ ਕਰੀਬ ਹੁੰਦੇ ਨੇ, ਕਾਫ਼ੀ ਫ਼ਿਲਮਾਂ ਇਕੱਠੇ ਕਰਨ ਤੋਂ ਬਾਅਦ, ਸਾਡਾ ਕਹਾਣੀਕਾਰ ਹੁਣ ਨਿਰਦੇਸ਼ਕ ਬਣਨ ਜਾ ਰਿਹਾ ਹੈ,ਜਗਦੀਪ, ਸ਼ੁਕਰੀਆ ਮੈਨੂੰ ਹਮੇਸ਼ਾ ਆਪਣੀਆਂ ਖੁਬਸੂਰਤ ਤੇ ਵਿਸ਼ੇ ਤੇ ਗੱਲ ਕਰਦੀਆਂ ਕਹਾਣੀਆ ਦਾ ਹਿੱਸਾ ਬਣਾਉਣ ਲਈ, ਮੈਨੂੰ ਯਕੀਨ ਆ ਤੁਸੀਂ ਹਮੇਸ਼ਾ ਦੀ ਤਰਾਂ ਇੱਕ ਖ਼ੂਬਸੂਰਤ ਤੇ ਦਿਲੋਂ ਫਿਲਮ ਬਣਾਓਗੇ । ਇੱਕ ਐਸੀ ਫਿਲਮ ਜੋ ਪੰਜਾਬੀ ਸਿਨੇਮਾ ਦਾ ਮਿਆਰ ਹੋਰ ਉੱਚਾ ਕਰੇਗੀ,ਇੱਕ ਅਦਾਕਾਰ ਹੋਣ ਦੇ ਨਾਲ- ਨਾਲ ਇੱਕ ਨਿਰਮਾਤਾ ਦੇ ਰੂਪ ਚ ਮੈਂ ਤੇ ਮੇਰੇ ਸਾਥੀ ਹਮੇਸ਼ਾ ਥੋਡੇ ਨਾਲ ਆ ਇਸ ਮਿਆਰੀ ਕਹਾਣੀ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਲਈ ਬੇਸਬਰੀ ਨਾਲ ਉਡੀਕ ਰਹੀ ਹਾਂ,ਆਓ ਰਲ਼ ਕੇ ਇੱਕ ਚੰਗਾ ਸਿਨੇਮਾ ਸਿਰਜੀਏ,ਅਕਾਲ਼ ਪੁਰਖ ਸਭ ਦੀਆਂ ਮਿਹਨਤਾਂ ਨੂੰ ਰੰਗ ਭਾਗ ਲਾਉਣ’।




© Copyright Galactic Television & Communications Pvt. Ltd. 2026. All rights reserved.