ਫ਼ਿਲਮ ‘ਐਦਾਂ ਕਿੱਦਾਂ’ ਦਾ ਟੀਜ਼ਰ ਹੋਇਆ ਜਾਰੀ, ਨਾਇਕਰਾ ਤੇ ਰਵਨੀਤ ਸਿੰਘ ਮੁੱਖ ਕਿਰਦਾਰਾਂ ‘ਚ ਆਉਣਗੇ ਨਜ਼ਰ
ਪਰਿੰਦੇ ਫ਼ਿਲਮਸ ਦੇ ਵੱਲੋਂ ਆਪਣੀ ਆਉਣ ਵਾਲੀ ਫ਼ਿਲਮ ‘ਐਦਾਂ ਕਿੱਦਾਂ’ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਫ਼ਿਲਮ ਦਾ ਟੀਜ਼ਰ ਮੁਹਾਲੀ ‘ਚ ਇੱਕ ਆਯੋਜਿਤ ਪ੍ਰੈਸ ਕਾਨਫਰੰਸ ‘ਚ ਜਾਰੀ ਕੀਤਾ ਗਿਆ ।ਇਸ ਮੌਕੇ ‘ਤੇ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ।ਫ਼ਿਲਮ ‘ਐਦਾਂ ਕਿੱਦਾਂ ਬਾਈ’ ਦੀ ਕਹਾਣੀ ਫ਼ਿਲਮ ਦੇ ਮੁੱਖ ਕਿਰਦਾਰਾਂ ਰਵਨੀਤ ਸਿੰਘ ਅਤੇ ਨਾਇਕਰਾ ਦੇ ਆਲੇ ਦੁਆਲੇ ਘੁੰਮਦੀ ਹੈ।
ਪਰਿੰਦੇ ਫ਼ਿਲਮਸ ਦੇ ਵੱਲੋਂ ਆਪਣੀ ਆਉਣ ਵਾਲੀ ਫ਼ਿਲਮ ‘ਐਦਾਂ ਕਿੱਦਾਂ’ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। ਇਸ ਫ਼ਿਲਮ ਦਾ ਟੀਜ਼ਰ ਮੁਹਾਲੀ ‘ਚ ਇੱਕ ਆਯੋਜਿਤ ਪ੍ਰੈਸ ਕਾਨਫਰੰਸ ‘ਚ ਜਾਰੀ ਕੀਤਾ ਗਿਆ ।ਇਸ ਮੌਕੇ ‘ਤੇ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ।ਫ਼ਿਲਮ ‘ਐਦਾਂ ਕਿੱਦਾਂ ਬਾਈ’ ਦੀ ਕਹਾਣੀ ਫ਼ਿਲਮ ਦੇ ਮੁੱਖ ਕਿਰਦਾਰਾਂ ਰਵਨੀਤ ਸਿੰਘ (Ravneet Singh) ਅਤੇ ਨਾਇਕਰਾ ਦੇ ਆਲੇ ਦੁਆਲੇ ਘੁੰਮਦੀ ਹੈ। ਜੋ ਕਿ ਟੀਜ਼ਰ ‘ਚ ਵੀ ਵਿਖਾਈ ਦੇ ਰਿਹਾ ਹੈ।ਇਸ ਦੇ ਨਾਲ ਹੀ ਪ੍ਰੇਮੀ ਜੋੜੇ ‘ਚ ਸੰਘਰਸ਼ ਵੀ ਵੇਖਣ ਨੂੰ ਮਿਲਦਾ ਹੈ।ਫ਼ਿਲਮ ਪਿਆਰ ਦੇ ਨਾਲ-ਨਾਲ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੀ ਹੈ।

ਜਿੱਥੇ ਹੰਕਾਰ ਅਤੇ ਕਿਸਮਤ ਦੇ ਦਰਮਿਆਨ ਰਿਸ਼ਤੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਫ਼ਿਲਮ ਦੇ ਟੀਜ਼ਰ ਅਨਾਊਂਸਮੈਂਟ ਦੇ ਮੌਕੇ ‘ਤੇ ਜੱਗਾ ਅਤੇ ਰਾਵੀ ਨਾਂਅ ਦੇ ਦੋ ਕਿਰਦਾਰਾਂ ਨੂੰ ਮੀਡੀਆ ਦੇ ਨਾਲ ਵੀ ਮਿਲਵਾਇਆ ਗਿਆ । ਜਿਨ੍ਹਾਂ ਦੀ ਕਹਾਣੀ ਬਚਪਨ ਦੀਆਂ ਯਾਦਾਂ, ਭਾਵਨਾਤਮਕ ਟਕਰਾਅ ਅਤੇ ਜ਼ਿੰਦਗੀ ਦੇ ਵੱਡੇ ਫੈਸਲਿਆਂ ਦੇ ਦਰਮਿਆਨ ਅੱਗੇ ਵੱਧਦੀ ਹੈ।

ਫ਼ਿਲਮ ‘ਚ ਰਵਨੀਤ ਸਿੰਘ ਜੱਗਾ ਦੇ ਕਿਰਦਾਰ ‘ਚ ਦਿਖਾਈ ਦੇਣਗੇ, ਜਦੋਂਕਿ ਨਾਇਕਰਾ ਨੇ ਰਾਵੀ ਨਾਂਅ ਦਾ ਕਿਰਦਾਰ ਨਿਭਾਇਆ ਹੈ।ਇਸ ਫ਼ਿਲਮ ਨੂੰ ਵਿਜੇਪਾਲ ਗਰੇਵਾਲ ਅਤੇ ਮਿੱਕੀ ਗਰੇਵਾਲ ਅਤੇ ਪ੍ਰਭਜੋਤ ਮਹੰਤ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਪਰਿੰਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ ਅਤੇ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਬਲਜਿੰਦਰ ਸਿੰਘ ਮਹੰਤ ਦੇ ਵੱਲੋਂ ਕੀਤਾ ਗਿਆ ਹੈ। ਫੈਨਸ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ।