ਦਿਲਜੀਤ ਦੋਸਾਂਝ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਦਾ ਟੀਜ਼ਰ ਜਾਰੀ,ਫ਼ਿਲਮ ‘ਚ ਅਧੂਰੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼

ਦਿਲਜੀਤ ਦੋਸਾਂਝ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਫ਼ਿਲਮ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਦਿਲਜੀਤ ਦੋਸਾਂਝ ਤੇ ਸ਼ਰਵਰੀ ਦੀ ਇਸ ਫ਼ਿਲਮ ‘ਚ ਸੰਨ ਸੰਤਾਲੀ ਦੀ ਵੰਡ ਦੀ ਪ੍ਰੇਮ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਹੋਵੇਗੀ। ਜਿਸ ‘ਚ ਅਧੂਰੇ ਪਿਆਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੋਵੇਗੀ।ਟੀਜ਼ਰ ਦੀ ਸ਼ੁਰੂਆਤ ‘ਚ ਵੇਦਾਂਗ ਰੈਣਾ ਅਤੇ ਸ਼ਰਵਰੀ ਦਾ ਰੋਮਾਂਸ ਦਿਖਾਇਆ ਗਿਆ ਹੈ।

By  Shaminder Kaur Kaler March 14th 2026 11:24 AM

ਦਿਲਜੀਤ ਦੋਸਾਂਝ (Diljit Dosanjh) ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ਫ਼ਿਲਮ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਦਿਲਜੀਤ ਦੋਸਾਂਝ ਤੇ ਸ਼ਰਵਰੀ ਦੀ ਇਸ ਫ਼ਿਲਮ ‘ਚ ਸੰਨ ਸੰਤਾਲੀ ਦੀ ਵੰਡ ਦੀ ਪ੍ਰੇਮ ਕਹਾਣੀ ਨੂੰ ਦਰਸਾਉਣ ਦੀ ਕੋਸ਼ਿਸ਼ ਹੋਵੇਗੀ। ਜਿਸ ‘ਚ ਅਧੂਰੇ ਪਿਆਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਹੋਵੇਗੀ।ਟੀਜ਼ਰ ਦੀ ਸ਼ੁਰੂਆਤ ‘ਚ ਵੇਦਾਂਗ ਰੈਣਾ ਅਤੇ ਸ਼ਰਵਰੀ ਦਾ ਰੋਮਾਂਸ ਦਿਖਾਇਆ ਗਿਆ ਹੈ।ਜਿਸ ‘ਚ ਦੋਵਾਂ ਦਰਮਿਆਨ ਲਵ ਕਮਿਸਟਰੀ ਨੂੰ ਦਰਸਾਇਆ ਗਿਆ ਹੈ।


ਦਿਲਜੀਤ ਦੋਸਾਂਝ ਤੇ ਸ਼ਰਵਰੀ ਮੁੱਖ ਕਿਰਦਾਰ ਨਿਭਾ ਰਹੇ 

ਨਿਰਦੇਸ਼ਕ ਇਮਤਿਆਜ਼ ਅਲੀ ਦੀ ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਤੇ ਸ਼ਰਵਰੀ ਵਾਘ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਫ਼ਿਲਮ ਦੇ ਟੀਜ਼ਰ ‘ਚ ਨਸੀਰੂਦੀਨ ਸ਼ਾਹ ਵੀ ਦਿਖਾਈ ਦੇ ਰਹੇ ਹਨ ਜੋ ਕਿ ਇੱਕ ਬਜ਼ੁਰਗ ਸਿੱਖ ਸ਼ਖਸ ਦਾ ਕਿਰਦਾਰ ਨਿਭਾ ਰਹੇ ਹਨ । ਇਹ ਫ਼ਿਲਮ ਇਸੇ ਸਾਲ ਬਾਰਾਂ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਦਿਖਾਉਂਦੀ ਹੈ ਕਿ ਸੱਚਾ ਪਿਆਰ ਸਰੱਹਦਾਂ ਤੋਂ ਵੀ ਵੱਡਾ ਹੁੰਦਾ ਹੈ ਅਤੇ ਜੇ ਇਹ ਪਿਆਰ ਸੱਚਾ ਸੁੱਚਾ ਹੈ ਤਾਂ ਇਹ ਦੇਰ ਨਾਲ ਹੀ ਸਹੀ, ਪਰ ਮਿਲਦਾ ਜ਼ਰੂਰ ਹੈ।


ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।ਨਸੀਰੂਦੀਨ ਸ਼ਾਹ ਆਪਣੀ ਅਠੱਤਰ ਸਾਲ ਪੁਰਾਣੀ ਪ੍ਰੇਮ ਕਹਾਣੀ ਆਪਣੇ ਪੋਤੇ ਯਾਨੀ ਕਿ ਦਿਲਜੀਤ ਦੋਸਾਂਝ ਨੂੰ ਸੁਣਾਉਂਦੇ ਹਨ । ਇਹ ਕਹਾਣੀ ਜਿਉਂ ਜਿਉਂ ਅੱਗੇ ਵੱਧਦੀ ਹੈ ਤਾਂ ਇਹ ਦਰਸ਼ਕਾਂ ਨੂੰ ਅੱਗੇ ਉਸ ਦੌਰ ‘ਚ ਲੈ ਜਾਂਦੀ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਨਹੀਂ ਹੋਈ ਹੁੰਦੀ ।ਫ਼ਿਲਮ ‘ਚ ਰੋਮਾਂਸ, ਡਰਾਮਾ, ਇਮੋਸ਼ਨਸ ਸਭ ਕੁਝ ਵੇਖਣ ਨੂੰ ਮਿਲੇਗਾ ਅਤੇ ਦਰਸ਼ਕ ਵੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ।  

    

© Copyright Galactic Television & Communications Pvt. Ltd. 2026. All rights reserved.