ਰੱਬ ਦਾ ਰੇਡੀਓ-3 ਦੇ ਸੈੱਟ ‘ਤੇ ਤਰਸੇਮ ਜੱਸੜ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਰੱਬ ਦਾ ਰੇਡੀਓ-3 ਦਾ ਬੀਤੇ ਦਿਨੀਂ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦਾ ਦਰਸ਼ਕਾਂ ਦੇ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਸੈੱਟ ਤੋਂ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆ ਰਹੇ ਹਨ । ਹੁਣ ਤਰਸੇਮ ਜੱਸੜ ਦਾ ਮਸਤੀ ਭਰਿਆ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਗਾਇਕ ਆਪਣੇ ਇੱਕ ਕੋ-ਸਟਾਰ ਦੇ ਨਾਲ ਚੂਰਨ ਖਾਂਦੇ ਹੋਏ ਨਜ਼ਰ ਆ ਰਹੇ ਹਨ।

By  Shaminder Kaur Kaler March 26th 2026 09:00 AM

ਰੱਬ ਦਾ ਰੇਡੀਓ-3 ਦਾ ਬੀਤੇ ਦਿਨੀਂ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦਾ ਦਰਸ਼ਕਾਂ ਦੇ ਵੱਲੋਂ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਸੈੱਟ ਤੋਂ ਇੱਕ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆ ਰਹੇ ਹਨ । ਹੁਣ ਤਰਸੇਮ ਜੱਸੜ ਦਾ ਮਸਤੀ ਭਰਿਆ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਗਾਇਕ ਆਪਣੇ ਇੱਕ ਕੋ-ਸਟਾਰ ਦੇ ਨਾਲ ਚੂਰਨ ਖਾਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਕਮਲਪ੍ਰੀਤ ਨੇ ਕਿਹਾ ਕਿ ‘ਏਨੇ ਵੱਡੇ ਨਿਆਣੇ ਦੇਖੇ ਆ ਕਿਤੇ’ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ। 


ਤਰਸੇਮ ਜੱਸੜ ਨੇ ਗਾਇਕੀ ਤੋਂ ਕੀਤੀ ਸ਼ੁਰੂਆਤ 

ਤਰਸੇਮ ਜੱਸੜ ਨੇ ਗਾਇਕੀ ਦੇ ਖੇਤਰ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ।ਅੱਜ ਤਰਸੇਮ ਜੱਸੜ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਅਦਾਕਾਰ ਵੀ ਹਨ ।

ਉਹ ਹੁਣ ਤੱਕ ਅਫਸਰ, ਰੱਬ ਦਾ ਰੇਡੀਓ, ਸਰਦਾਰ ਮੁਹੰਮਦ, ਊੜਾ ਐੜਾ,ਰੱਬ ਦਾ ਰੇਡੀਓ-੨ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। ਤਰਸੇਮ ਜੱਸੜ ਆਪਣੀ ਸੰਜੀਦਾ ਪਰਸਨੈਲਿਟੀ ਦੇ ਲਈ ਜਾਣੇ ਜਾਂਦੇ ਹਨ । ਉਹ ਗਾਇਕੀ,ਅਦਾਕਾਰੀ ਦੇ ਨਾਲ ਨਾਲ ਬਾਗਵਾਨੀ ਦਾ ਵੀ ਸ਼ੌਂਕ ਰੱਖਦੇ ਹਨ । 


© Copyright Galactic Television & Communications Pvt. Ltd. 2026. All rights reserved.