‘ਸੁਰਤਾਜ ਆਫ਼ ਪੰਜਾਬ’ ਦੇ ਸਟੂਡੀਓ ਰਾਊਂਡ ‘ਚ ਅੱਜ ਵੇਖੋ, ‘ਹਿੱਟ ਪਲੇਅ ਲਿਸਟ ਰਾਊਂਡ’
‘ਸੁਰਤਾਜ ਆਫ਼ ਪੰਜਾਬ’ ਦੇ ਸਟੂਡੀਓ ਰਾਊਂਡ ਚੱਲ ਰਹੇ ਹਨ ।ਅੱਜ ਦੇ ਇਸ ਸ਼ੋਅ ‘ਚ ‘ਹਿੱਟ ਪਲੇਅ ਲਿਸਟ’ ਰਾਊਂਡ ਵਿਖਾਇਆ ਜਾਵੇਗਾ।ਜਿਸ ‘ਚ ਪ੍ਰਤੀਭਾਗੀਆਂ ਦੇ ਵੱਲੋਂ ਆਪਣੀ ਪਸੰਦ ਦੇ ਹਿੱਟ ਗੀਤਾਂ ‘ਤੇ ਪਰਫਾਰਮੈਂਸ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਬੈਸਟ ਆਫ ਸੁਰਤਾਜ ਰਾਊਂਡ ‘ਚ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ਦੇ ਲਈ ਚੁਣਿਆ ਗਿਆ ਸੀ ।
‘ਸੁਰਤਾਜ ਆਫ਼ ਪੰਜਾਬ’ ਦੇ ਸਟੂਡੀਓ ਰਾਊਂਡ ਚੱਲ ਰਹੇ ਹਨ ।ਅੱਜ ਦੇ ਇਸ ਸ਼ੋਅ ‘ਚ ‘ਹਿੱਟ ਪਲੇਅ ਲਿਸਟ’ ਰਾਊਂਡ ਵਿਖਾਇਆ ਜਾਵੇਗਾ।ਜਿਸ ‘ਚ ਪ੍ਰਤੀਭਾਗੀਆਂ ਦੇ ਵੱਲੋਂ ਆਪਣੀ ਪਸੰਦ ਦੇ ਹਿੱਟ ਗੀਤਾਂ ‘ਤੇ ਪਰਫਾਰਮੈਂਸ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਬੈਸਟ ਆਫ ਸੁਰਤਾਜ ਰਾਊਂਡ ‘ਚ ਪ੍ਰਤੀਭਾਗੀਆਂ ਨੂੰ ਅਗਲੇ ਰਾਊਂਡ ਦੇ ਲਈ ਚੁਣਿਆ ਗਿਆ ਸੀ । ਜਿਸ ਤੋਂ ਬਾਅਦ ਇਹ ਪ੍ਰਤੀਭਾਗੀ ਸਟੂਡੀਓ ਰਾਊਂਡ ‘ਚ ਆਪਣੀ ਪਰਫਾਰਮੈਂਸ ਦੇ ਰਹੇ ਹਨ।
ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਪ੍ਰਤੀਭਾਗੀਆਂ ਨੂੰ ‘ਸੁਰਤਾਜ ਆਫ਼ ਪੰਜਾਬ’ ਦੇ ਲਈ ਚੁਣਿਆ ਗਿਆ ਸੀ ਅਤੇ ਇਨ੍ਹਾਂ ਵੱਖ ਵੱਖ ਪੜ੍ਹਾਅ ਨੂੰ ਪਾਰ ਕਰਦੇ ਹੋਏ ਪ੍ਰਤੀਭਾਗੀ ਸਟੂਡੀਓ ਰਾਊਂਡ ਤੱਕ ਪਹੁੰਚੇ ਹਨ। ਅੱਜ ਦੇ ਇਸ ਸ਼ੋਅ ਦਾ ਅਨੰਦ ਤੁਸੀਂ ਸ਼ਾਮ ਸੱਤ ਵਜੇ ਮਾਣ ਸਕਦੇ ਹੋ । ਇਸ ਸ਼ੋਅ ਦੇ ਜ਼ਰੀਏ ਪੰਜਾਬ ਦੇ ਉਨ੍ਹਾਂ ਨੌਜਵਾਨਾਂ ਨੂੰ ਮੌਕਾ ਮਿਲਿਆ ਹੈ, ਜੋ ਗਾਇਕੀ ਦੇ ਖੇਤਰ ‘ਚ ਕੁਝ ਕਰਨ ਦਾ ਜਜ਼ਬਾ ਰੱਖਦੇ ਹਨ । ਜੀਟੀਸੀ ਪੰਜਾਬੀ ਦੇ ਵੱਲੋਂ ਅਜਿਹੇ ਨੌਜਵਾਨਾਂ ਨੂੰ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਦਰਸ਼ਕਾਂ ਦੇ ਮਨੋਰੰਜਨ ਦਾ ਧਿਆਨ ਰੱਖਦੇ ਹੋਏ ਹੋਰ ਵੀ ਕਈ ਪ੍ਰੋਗਰਾਮ ਜੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ।