ਅੱਜ ਤੋਂ ਸ਼ੁਰੂ ਹੋ ਰਿਹਾ ਹੈ ਸੁਰਤਾਜ ਆਫ਼ ਪੰਜਾਬ ਦਾ ਸਟੂਡੀਓ ਰਾਊਂਡ

‘ਸੁਰਤਾਜ ਆਫ਼ ਪੰਜਾਬ’ ਦੇ ਆਡੀਸ਼ਨਾਂ ਚੋਂ ਚੁਣੇ ਗਏ ਪ੍ਰਤੀਭਾਗੀ ਹੁਣ ਸਟੂਡੀਓ ਰਾਊਂਡ ‘ਚ ਆਪਣੀ ਗਾਇਕੀ ਦਾ ਜਲਵਾ ਬਿਖੇਰਨਗੇ। ਸਟੂਡੀਓ ਰਾਊਂਡ ‘ਚ ਬੈਸਟ ਆਫ਼ ਸੁਰਤਾਜ ਚੁਣੇ ਜਾਣਗੇ। ਇਸ ਰਾਊਂਡ ‘ਚ ਪਹੁੰਚਣ ਵਾਲੇ ਪ੍ਰਤੀਭਾਗੀਆਂ ਦੀ ਗਾਇਕੀ ਦੀ ਪ੍ਰਤਿਭਾ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤੀਕਾ ਟਾਂਗਰੀ ਤੇ ਗੁਰਮੀਤ ਸਿੰਘ ।

By  Shaminder Kaur Kaler June 19th 2026 01:41 PM

‘ਸੁਰਤਾਜ ਆਫ਼ ਪੰਜਾਬ’ ਦੇ ਆਡੀਸ਼ਨਾਂ ਚੋਂ ਚੁਣੇ ਗਏ ਪ੍ਰਤੀਭਾਗੀ ਹੁਣ ਸਟੂਡੀਓ ਰਾਊਂਡ ‘ਚ ਆਪਣੀ ਗਾਇਕੀ ਦਾ ਜਲਵਾ ਬਿਖੇਰਨਗੇ। ਸਟੂਡੀਓ ਰਾਊਂਡ ‘ਚ ਬੈਸਟ ਆਫ਼ ਸੁਰਤਾਜ ਚੁਣੇ ਜਾਣਗੇ। ਇਸ ਰਾਊਂਡ ‘ਚ ਪਹੁੰਚਣ ਵਾਲੇ ਪ੍ਰਤੀਭਾਗੀਆਂ ਦੀ ਗਾਇਕੀ ਦੀ ਪ੍ਰਤਿਭਾ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਜੈਦੇਵ ਕੁਮਾਰ, ਜੋਤੀਕਾ ਟਾਂਗਰੀ ਤੇ ਗੁਰਮੀਤ ਸਿੰਘ ।

ਜੋ ਸਟੂਡੀਓ ਰਾਊਂਡ ‘ਚ ਇਨ੍ਹਾਂ ਪ੍ਰਤੀਭਾਗੀਆਂ ਦੀ ਪ੍ਰਤਿਭਾ ਨੂੰ ਬਾਰੀਕੀ ਦੇ ਨਾਲ ਪਰਖਣਗੇ ਅਤੇ ਇਸ ਤੋਂ ਬਾਅਦ ਇਹ ਪ੍ਰਤੀਭਾਗੀ ਅਗਲੇ ਸਫ਼ਰ ਤੇ ਜਾਣ ਲਈ ਤਿਆਰ ਹੋਣਗੇ।ਇਸ ਤੋਂ ਪਹਿਲਾਂ ‘ਸੁਰਤਾਜ ਆਫ਼ ਪੰਜਾਬ’ ਦੇ ਵੱਖ ਵੱਖ ਸ਼ਹਿਰਾਂ ਚੋਂ ਆਏ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਗਿਆ ਸੀ । ਜਿਸ ਤੋਂ ਇਨ੍ਹਾਂ ਖੁਸ਼ਕਿਸਮਤ ਪ੍ਰਤੀਭਾਗੀਆਂ ਨੂੰ ਚੁਣਿਆ ਗਿਆ ਹੈ ਜੋ ਅਗਲੇ ਰਾਊਂਡ ‘ਚ ਹੁਣ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । 

ਜੀਟੀਸੀ ਪੰਜਾਬੀ ਦੇ ਜ਼ਰੀਏ ਮਿਲਿਆ ਮੰਚ 

ਜੀਟੀਸੀ ਪੰਜਾਬੀ ਦੇ ਜ਼ਰੀਏ ਇਨ੍ਹਾਂ ਪ੍ਰਤੀਭਾਗੀਆਂ ਨੂੰ ਇੱਕ ਮੰਚ ਮਿਲਿਆ ਹੈ। ਜਿਸ ਦੇ ਜ਼ਰੀਏ ਇਹ ਪ੍ਰਤੀਭਾਗੀ ਦੁਨੀਆ ਦੇ ਸਾਹਮਣੇ ਆਪਣੇ ਗਾਇਕੀ ਦੇ ਹੁਨਰ ਨੂੰ ਵਿਖਾਉਣਗੇ।ਜੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਭਰ ਚੋਂ ਪ੍ਰਤਿਭਾਵਾਂ ਦੀ ਖੋਜ ਕੀਤੀ ਗਈ ਹੈ।ਜੋ ਗਾਇਕੀ ਦੇ ਖੇਤਰ ‘ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦੇ ਹਨ।  

© Copyright Galactic Television & Communications Pvt. Ltd. 2026. All rights reserved.