ਸੁਰਤਾਜ ਆਫ ਪੰਜਾਬ ਦੇ ਪ੍ਰਤੀਭਾਗੀ ਸੁਮਿਤ ਦੀ ਕਹਾਣੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਭਾਵੁਕ

ਸੁਰਤਾਜ ਆਫ਼ ਪੰਜਾਬ ਦੇ ਪ੍ਰਤੀਭਾਗੀ ਸੁਮਿਤ ਵੀ ਆਪਣੀ ਆਵਾਜ਼ ਦਾ ਜਾਦੂ ਇਨ੍ਹੀਂ ਦਿਨੀਂ ਬਿਖੇਰ ਰਹੇ ਹਨ ।ਉਹ ਸ਼ੋਅ ‘ਚ ਆਪਣੀ ਆਵਾਜ਼ ਦੇ ਨਾਲ ਹਰ ਕਿਸੇ ਦੇ ਦਿਲਾਂ ਨੂੰ ਕੀਲ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਪ੍ਰਤੀਭਾਗੀ ਦੀ ਭਾਵੁਕ ਕਰ ਦੇਣ ਵਾਲੀ ਕਹਾਣੀ ਸਾਂਝੀ ਕਰਾਂਗੇ । ਪੰਜਾਬ ਦੇ ਮੋਗਾ ਦੇ ਧਰਮਕੋਟ ਦੇ ਰਹਿਣ ਵਾਲੇ ਸੁਮਿਤ ਨੇ ਆਪਣੀ ਗਾਇਕੀ ਦੇ ਨਾਲ ਦਿਲਾਂ ਤੇ ਰਾਜ ਕੀਤਾ ਹੈ।

By  Shaminder Kaur Kaler June 30th 2026 12:04 PM -- Updated: June 30th 2026 12:48 PM

ਸੁਰਤਾਜ ਆਫ਼ ਪੰਜਾਬ ਦੇ ਪ੍ਰਤੀਭਾਗੀ ਸੁਮਿਤ ਵੀ ਆਪਣੀ ਆਵਾਜ਼ ਦਾ ਜਾਦੂ ਇਨ੍ਹੀਂ ਦਿਨੀਂ ਬਿਖੇਰ ਰਹੇ ਹਨ ।ਉਹ ਸ਼ੋਅ ‘ਚ ਆਪਣੀ ਆਵਾਜ਼ ਦੇ ਨਾਲ ਹਰ ਕਿਸੇ ਦੇ ਦਿਲਾਂ ਨੂੰ ਕੀਲ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਪ੍ਰਤੀਭਾਗੀ ਦੀ ਭਾਵੁਕ ਕਰ ਦੇਣ ਵਾਲੀ ਕਹਾਣੀ ਸਾਂਝੀ ਕਰਾਂਗੇ । ਪੰਜਾਬ ਦੇ ਮੋਗਾ ਦੇ ਧਰਮਕੋਟ ਦੇ ਰਹਿਣ ਵਾਲੇ ਸੁਮਿਤ ਨੇ ਆਪਣੀ ਗਾਇਕੀ ਦੇ ਨਾਲ ਦਿਲਾਂ ਤੇ ਰਾਜ ਕੀਤਾ ਹੈ।

ਉਸ ਨੂੰ ਸੰਗੀਤ ਦਾ ਸ਼ੌਂਕ ਤਾਂ ਬਚਪਨ ਤੋਂ ਹੀ ਸੀ, ਗਾਇਕੀ ਦੀ ਗੁੜ੍ਹਤੀ ਉਸ ਨੂੰ ਆਪਣੇ ਘਰੋਂ ਹੀ ਮਿਲੀ ਸੀ। ਕਿਉਂਕਿ ਉਸ ਦੇ ਪਿਤਾ ਵੀ ਗਾਇਕ ਸਨ, ਘਰ ‘ਚ ਗਾਉਣ ਵਜਾਉਣ ਦਾ ਮਹੌਲ ਸੀ ਅਤੇ ਉਸ ਦੇ ਪਿਤਾ ਵੀ ਗਾਇਕ ਸਨ। ਇਸੇ ਤਰ੍ਹਾਂ ਇੱਕ ਦਿਨ ਸੁਮਿਤ ਦੇ ਪਿਤਾ ਜੀ ਕਿਤੇ ਪ੍ਰੋਗਰਾਮ ਕਰਨ ਦੇ ਲਈ ਜਾ ਰਹੇ ਸਨ । ਪਰ ਰਸਤੇ ‘ਚ ਹੀ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਸੁਮਿਤ ਹੁਣ ਆਪਣੇ ਪਿਤਾ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਸੁਰਤਾਜ ਆਫ ਪੰਜਾਬ ਦੇ ਮੰਚ ‘ਤੇ ਪਹੁੰਚਿਆ ਹੈ। ਗਾਇਕੀ ਦੇ ਖੇਤਰ ‘ਚ ਵਧੀਆ ਮੁਕਾਮ ਹਾਸਲ ਕਰਨ ਦੇ ਲਈ ਉਹ ਜੀ ਜਾਨ ਦੇ ਨਾਲ ਜੁਟਿਆ ਹੋਇਆ ਹੈ।ਆਪਣੇ ਇਸ ਸਫ਼ਰ ਨੂੰ ਸੁਮਿਤ ਕਿਵੇਂ ਪੂਰਾ ਕਰਦਾ ਹੈ ਅਤੇ ਕੀ ਉਹ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰੇਗਾ। ਇਹ ਸਭ ਜਾਨਣ ਦੇ ਲਈ ਵੇਖਦੇ ਰਹੋ ਜੀਟੀਸੀ ਪੰਜਾਬੀ ।ਸੁਰਤਾਜ ਆਫ ਪੰਜਾਬ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਸੱਤ ਵਜੇ ਕੀਤਾ ਜਾਂਦਾ ਹੈ। 

© Copyright Galactic Television & Communications Pvt. Ltd. 2026. All rights reserved.