ਸੁਰਜੀਤ ਬਿੰਦਰਖੀਆ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਸੁਰਜੀਤ ਬਿੰਦਰਖੀਆ ਤੇ ਪ੍ਰੀਤ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਮਰਹੂਮ ਗਾਇਕ ਦੀ ਧੀ ਨੇ ਉਨ੍ਹਾਂ ਦੀ ਧੀ ਮੀਨਾਜ਼ ਬਿੰਦਰਖੀਆ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਸੁਰਜੀਤ ਬਿੰਦਰਖੀਆ ਤੇ ਉਨ੍ਹਾਂ ਦੀ ਪਤਨੀ ਨਜ਼ਰ ਆ ਰਹੇ ਹਨ।
ਸੁਰਜੀਤ ਬਿੰਦਰਖੀਆ (Surjit Bindrakhia) ਤੇ ਪ੍ਰੀਤ ਦੀ ਅੱਜ ਵੈਡਿੰਗ ਐਨੀਵਰਸਰੀ ਹੈ। ਇਸ ਮੌਕੇ ‘ਤੇ ਮਰਹੂਮ ਗਾਇਕ ਦੀ ਧੀ ਨੇ ਉਨ੍ਹਾਂ ਦੀ ਧੀ ਮੀਨਾਜ਼ ਬਿੰਦਰਖੀਆ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਸੁਰਜੀਤ ਬਿੰਦਰਖੀਆ ਤੇ ਉਨ੍ਹਾਂ ਦੀ ਪਤਨੀ ਨਜ਼ਰ ਆ ਰਹੇ ਹਨ। ਮੀਨਾਜ਼ ਬਿੰਦਰਖੀਆ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਮਾਪਿਆਂ ਦੀ ਐਨਵਰਸਰੀ ਦੀਆਂ ਵਧਾਈਆਂ ਫੈਨਸ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ।

ਸੁਰਜੀਤ ਬਿੰਦਰਖੀਆ ਨੇ ਪ੍ਰੀਤ ਦੇ ਨਾਲ ਲਵ ਮੈਰਿਜ ਕਰਵਾਈ ਸੀ । ਜਿਸ ਤੋਂ ਬਾਅਦ ਇਸ ਜੋੜੀ ਦੇ ਘਰ ਇੱਕ ਧੀ ਤੇ ਇੱਕ ਪੁੱਤਰ ਦਾ ਜਨਮ ਹੋਇਆ ਸੀ । ਸੁਰਜੀਤ ਬਿੰਦਰਖੀਆ ਦਾ ਪੁੱਤਰ ਤਾਂ ਉਨ੍ਹਾਂ ਦੇ ਵੱਲੋਂ ਲਾਏ ਗਾਇਕੀ ਦੇ ਬੂਟੇ ਨੂੰ ਅੱਗੇ ਵਧਾ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਅਤੇ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

ਸੁਰਜੀਤ ਬਿੰਦਰਖੀਆ ਦਾ ਵਰਕ ਫ੍ਰੰਟ
ਸੁਰਜੀਤ ਬਿੰਦਰਖੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਦਿੱਤੇ ਹਨ ।ਜੋ ਅੱਜ ਵੀ ਓਨੇ ਹੀ ਮਕਬੂਲ ਹਨ, ਜਿੰਨੇ ਕਿ ਕੁਝ ਸਾਲ ਪਹਿਲਾਂ। ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਦੁਪੱਟਾ ਤੇਰਾ ਸੱਤ ਰੰਗ ਦਾ, ਪੇਕੇ ਹੁੰਦੇ ਮਾਵਾਂ ਨਾਲ, ਕੱਚੇ ਤੰਦਾਂ ਜਿਹੀਆਂ ਅੱਜ ਕੱਲ੍ਹ ਯਾਰੀਆਂ ਸਣੇ ਅਨੇਕਾਂ ਹੀ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ।