ਅਦਾਕਾਰ ਸੰਨੀ ਦਿਓਲ ਆਪਣੀ ਪਤਨੀ ਪੂਜਾ ਦੇ ਨਾਲ ਆਏ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਸੰਨੀ ਦਿਓਲ ਆਪਣੀ ਪਤਨੀ ਪੂਜਾ ਦੇ ਨਾਲ ਨਜ਼ਰ ਆਏ । ਜਿਸ ਤੋਂ ਬਾਅਦ ਇਸ ਜੋੜੀ ਦੀਆਂ ਤਸਵੀਰਾਂ ਲੈਣ ਦੇ ਲਈ ਮੀਡੀਆ ‘ਚ ਹੋੜ ਜਿਹੀ ਲੱਗ ਗਈ। ਲਾਈਮ ਲਾਈਟ ਤੋਂ ਦੂਰ ਰਹਿਣ ਵਾਲੀ ਸੰਨੀ ਦਿਓਲ ਦੀ ਪਤਨੀ ਪੂਜਾ ਬਹੁਤ ਹੀ ਸਾਦੇ ਅੰਦਾਜ਼ ‘ਚ ਨਜ਼ਰ ਆਈ ।

By  Shaminder Kaur Kaler May 27th 2026 11:30 AM

ਸੰਨੀ ਦਿਓਲ (Sunny Deol) ਆਪਣੀ ਪਤਨੀ ਪੂਜਾ ਦੇ ਨਾਲ ਨਜ਼ਰ ਆਏ । ਜਿਸ ਤੋਂ ਬਾਅਦ ਇਸ ਜੋੜੀ ਦੀਆਂ ਤਸਵੀਰਾਂ ਲੈਣ ਦੇ ਲਈ ਮੀਡੀਆ ‘ਚ ਹੋੜ ਜਿਹੀ ਲੱਗ ਗਈ। ਲਾਈਮ ਲਾਈਟ ਤੋਂ ਦੂਰ ਰਹਿਣ ਵਾਲੀ ਸੰਨੀ ਦਿਓਲ ਦੀ ਪਤਨੀ ਪੂਜਾ ਬਹੁਤ ਹੀ ਸਾਦੇ ਅੰਦਾਜ਼ ‘ਚ ਨਜ਼ਰ ਆਈ । ਪਰ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਇਹ ਜੋੜੀ ਇੱਕਠੇ ਨਜ਼ਰ ਆਈ ਹੋਵੇ ।


ਇਸ ਤੋਂ ਪਹਿਲਾਂ ਇਸ ਜੋੜੀ ਨੂੰ ਕਰਣ ਦਿਓਲ ਦੇ ਵਿਆਹ ‘ਚ ਇੱਕਠੇ ਵੇਖਿਆ ਗਿਆ ਸੀ ।ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਜੋੜੀ ਕਿਸੇ ਨਿੱਜੀ ਸਮਾਰੋਹ ‘ਚ ਸ਼ਿਰਕਤ ਕਰਨ ਗਏ ਸਨ ਅਤੇ ਪ੍ਰੋਗਰਾਮ ਵਾਲੀ ਜਗ੍ਹਾ ਤੋਂ ਬਾਹਰ ਆਉਂਦੇ ਹੋਏ ਸਪਾਟ ਕੀਤੇ ਗਏ । ਇਸੇ ਦੌਰਾਨ ਸੰਨੀ ਦਿਓਲ ਨੇ ਸਭ ਨੂੰ ਕਿਹਾ ਕਿ ਉਨ੍ਹਾਂ ਨੂੰ ਥੋੜ੍ਹੀ ਦੇਰ ਸਹਿਜ ਰਹਿਣ ਦਿੱਤਾ ਜਾਵੇ ।

ਦਿਓਲ ਪਰਿਵਾਰ ਨਿੱਜੀ ਜ਼ਿੰਦਗੀ ਨੂੰ ਰੱਖਦਾ ਮੀਡੀਆ ਤੋਂ ਦੂਰ 

ਦਿਓਲ ਪਰਿਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ਤੋਂ ਦੂਰ ਰੱਖਦਾ ਹੈ ਅਤੇ ਮੀਡੀਆ ‘ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਵੀ ਬੋਲਣ ਤੋਂ ਕਤਰਾਉਂਦਾ ਹੈ।ਪਰਿਵਾਰ ਦੀਆਂ ਔਰਤਾਂ ਹਮੇਸ਼ਾ ਹੀ ਲਾਈਮ ਲਾਈਟ ਤੋਂ ਦੂਰ ਰਹਿੰਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਪੂਜਾ ਦਿਓਲ ਬਹੁਤ ਹੀ ਘੱਟ ਮੌਕਿਆਂ ‘ਤੇ ਮੀਡੀਆ ਸਾਹਮਣੇ ਆਉਂਦੀ ਹੈ।   

© Copyright Galactic Television & Communications Pvt. Ltd. 2026. All rights reserved.