ਸੰਨੀ ਦਿਓਲ ਨੇ ਪਿਤਾ ਧਰਮਿੰਦਰ ਦੇ ਜਨਮ ਦਿਨ ਤੇ ਸਾਂਝਾ ਕੀਤਾ ਵੀਡੀਓ, ਕਿਹਾ ‘ਅੱਜ ਮੇਰੇ ਪਾਪਾ ਦਾ ਜਨਮ ਦਿਨ ਹੈ’
ਅਦਾਕਾਰ ਧਰਮਿੰਦਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਤੇ ਅਦਾਕਾਰ ਧਰਮਿੰਦਰ ਨੇ ਇੱਕ ਪੁਰਾਣਾ ਵੀਡੀਓ ਆਪਣੇ ਪਿਤਾ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਅਦਾਕਾਰ ਧਰਮਿੰਦਰ ਪਹਾੜੀ ਵਾਦੀਆਂ ‘ਚ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ‘ਅੱਜ ਮੇਰੇ ਪਾਪਾ ਦਾ ਜਨਮ ਦਿਨ ਹੈ’।
ਅਦਾਕਾਰ ਧਰਮਿੰਦਰ (Dharmender Deol) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਤੇ ਅਦਾਕਾਰ ਧਰਮਿੰਦਰ ਨੇ ਇੱਕ ਪੁਰਾਣਾ ਵੀਡੀਓ ਆਪਣੇ ਪਿਤਾ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਅਦਾਕਾਰ ਧਰਮਿੰਦਰ ਪਹਾੜੀ ਵਾਦੀਆਂ ‘ਚ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ ‘ਅੱਜ ਮੇਰੇ ਪਾਪਾ ਦਾ ਜਨਮ ਦਿਨ ਹੈ’। ਜਿਉਂ ਹੀ ਸੰਨੀ ਦਿਓਲ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਪਿਤਾ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ । ਇਸ ਦੇ ਨਾਲ ਹੀ ਕਈ ਫੈਨਸ ਭਾਵੁਕ ਵੀ ਹੋ ਗਏ ।

24 ਨਵੰਬਰ ਨੂੰ ਹੋਇਆ ਸੀ ਦਿਹਾਂਤ
ਅਦਾਕਾਰ ਧਰਮਿੰਦਰ ਦਾ ਇਸੇ ਸਾਲ ਚੌਵੀ ਨਵੰਬਰ ਨੂੰ ਦਿਹਾਂਤ ਹੋ ਗਿਆ ਸੀ । ਦਿਹਾਂਤ ਤੋਂ ਬਾਅਦ ਚੁੱਪ ਚੁਪੀਤੇ ਦਿਓਲ ਪਰਿਵਾਰ ਦੇ ਵੱਲੋਂ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ ।ਜਿਸ ਦੀ ਕਿਸੇ ਨੂੰ ਵੀ ਭਿਣਕ ਤੱਕ ਨਹੀਂ ਸੀ ਲੱਗ ਪਾਈ । ਬੀਤੇ ਦਿਨੀਂ ਹੀ ਧਰਮਿੰਦਰ ਦੀਆਂ ਅਸਥੀਆਂ ਹਰਿਦੁਆਰ ‘ਚ ਜਲ ਪ੍ਰਵਾਹ ਕੀਤੀਆਂ ਗਈਆਂ ਸਨ ।ਇਸ ਦੌਰਾਨ ਉੱਥੇ ਮੌਜੂਦ ਮੀਡੀਆ ਕਰਮੀਆਂ ਦੇ ਨਾਲ ਸੰਨੀ ਦਿਓਲ ਖਹਿਬੜ ਪਏ ਸਨ ।

ਦੱਸ ਦਈਏ ਕਿ ਧਰਮਿੰਦਰ ਆਪਣੀ ਉਮਰ ਦੇ ਆਖਰੀ ਪੜਾਅ ਤੱਕ ਕੰਮ ਕਰਦੇ ਰਹੇ ਸਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਵੀ ਰਿਲੀਜ਼ ਹੋਇਆ ਸੀ । ਇਸੇ ਫ਼ਿਲਮ ‘ਚ ਉਨ੍ਹਾਂ ਦੀ ਕਵਿਤਾ ਵੀ ਫ਼ਿਲਮ ਮੇਕਰਸ ਦੇ ਵੱਲੋਂ ਸ਼ੇਅਰ ਕੀਤੀ ਗਈ ਸੀ । ਜਿਸ ‘ਚ ਧਰਮਿੰਦਰ ਦਾ ਪੰਜਾਬ ਤੇ ਆਪਣੇ ਪਿੰਡ ਪ੍ਰਤੀ ਮੋਹ ਕਵਿਤਾ ਰਾਹੀਂ ਛਲਕਿਆ ਸੀ । ਜਿਸ ‘ਚ ਆਪਣੇ ਪਿੰਡ ਜਾਣ ਦੀ ਤਾਂਘ ਨੂੰ ਦਰਸਾਇਆ ਗਿਆ ਸੀ।ਧਰਮਿੰਦਰ ਬੇਸ਼ੱਕ ਅੱਜ ਸਾਡੇ ਦਰਮਿਆਨ ਨਹੀਂ ਹਨ, ਪਰ ਉਹ ਫ਼ਿਲਮਾਂ ਦੇ ਜ਼ਰੀਏ ਹਮੇਸ਼ਾ ਦਰਸ਼ਕਾਂ ਦੇ ਦਿਲਾਂ ‘ਚ ਰਹਿਣਗੇ ।