ਸੰਨੀ ਦਿਓਲ ਨੇ ਸਤਿੰਦਰ ਸਰਤਾਜ ਦੇ ਨਾਲ ਕੀਤੀ ਮੁਲਾਕਾਤ, ਸੰਨੀ ਦਿਓਲ ਦੇ ਪਸੰਦੀਦਾ ਕਲਾਕਾਰ ਹਨ ਸਤਿੰਦਰ ਸਰਤਾਜ
ਸੰਨੀ ਦਿਓਲ ਨੇ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ । ਜਿਸ ‘ਚ ਦੀਆਂ ਤਸਵੀਰਾਂ ਵੀ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਜਦੋਂ ਮੈਂ 2021 ‘ਚ ਪਹਿਲੀ ਵਾਰ ਉਨ੍ਹਾਂ ਦਾ ਸੰਗੀਤ ਸੁਣਿਆ ਤਾਂ ਉਦੋਂ ਤੋਂ ਹੀ ਉਨ੍ਹਾਂ ਦੇ ਗਾਣਿਆਂ ਦੀ ਪਲੇਲਿਸਟ ਮੇਰੇ ਕੋਲ ਹੈ। ਜਿਸ ਨੂੰ ਮੈਂ ਲਗਾਤਾਰ ਸੂਚੀਬੱਧ ਕਰਦਾ ਰਹਿੰਦਾ ਹਾਂ।
ਸੰਨੀ ਦਿਓਲ (Sunny Deol) ਨੇ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੇ ਘਰ ਪਹੁੰਚ ਕੇ ਮੁਲਾਕਾਤ ਕੀਤੀ । ਜਿਸ ‘ਚ ਦੀਆਂ ਤਸਵੀਰਾਂ ਵੀ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਜਦੋਂ ਮੈਂ 2021 ‘ਚ ਪਹਿਲੀ ਵਾਰ ਉਨ੍ਹਾਂ ਦਾ ਸੰਗੀਤ ਸੁਣਿਆ ਤਾਂ ਉਦੋਂ ਤੋਂ ਹੀ ਉਨ੍ਹਾਂ ਦੇ ਗਾਣਿਆਂ ਦੀ ਪਲੇਲਿਸਟ ਮੇਰੇ ਕੋਲ ਹੈ। ਜਿਸ ਨੂੰ ਮੈਂ ਲਗਾਤਾਰ ਸੂਚੀਬੱਧ ਕਰਦਾ ਰਹਿੰਦਾ ਹਾਂ।

ਮੈਂ ਆਪਣੀ ਖਾਸ ਫਿਲਮ ‘ਗੱਭਰੂ’ ਦੇ ਦੋ ਗਾਣਿਆਂ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਸੀ, ਇਹ ਫਿਲਮ ਮੇਰੇ ਦਿਲ ਦੇ ਬਹੁਤ ਨੇੜੇ ਹੈ, ਦੋਵੇਂ ਗਾਣਿਆਂ ਨੇ ਫਿਲਮ ਨੂੰ ਹੋਰ ਵੀ ਸੁੰਦਰ ਬਣਾਇਆ ਹੈ, ਪਰ ਸਾਨੂੰ ਉਸ ਸਮੇਂ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ।ਆਖ਼ਰਕਾਰ, ਅਸੀਂ ਮਿਲ ਗਏ... ਅਤੇ ਇਕੱਠੇ ਇੱਕ ਸੁੰਦਰ ਸ਼ਾਮ ਬਿਤਾਈ।ਸਰਤਾਜ ਦਾ ਸੰਗੀਤ ਸੱਚਮੁੱਚ ਬਹੁਤ ਪਸੰਦ ਹੈ’।

ਗਾਇਕ ਸਤਿੰਦਰ ਸਰਤਾਜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਸੰਨੀ ਦਿਓਲ ਤੇ ਸਤਿੰਦਰ ਸਰਤਾਜ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਸਤਿੰਦਰ ਸਰਤਾਜ ਦਾ ਵਰਕ ਫ੍ਰੰਟ
ਸਤਿੰਦਰ ਸਰਤਾਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਸਤਿੰਦਰ ਸਰਤਾਜ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਉਹ ਆਪਣੀ ਵਧੀਆ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ।