ਸੁਨੰਦਾ ਸ਼ਰਮਾ ਨੇ ਆਪਣੇ ਸ਼ੋਅ ਦੀ ਕਾਮਯਾਬੀ ਦੇ ਲਈ ਸਭ ਦਾ ਕੀਤਾ ਸ਼ੁਕਰੀਆ ਅਦਾ, ਵੇਖੋ ਵੀਡੀਓ

ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਰੁੱਝੀ ਹੋਈ ਹੈ।ਬੀਤੇ ਦਿਨੀਂ ਉਸ ਨੇ ਯੂਪੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਸ ਨੂੰ ਸੁਣਨ ਦੇ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ । ਸ਼ੋਅ ‘ਚ ਮੌਜੂਦ ਭੀੜ ਨੂੰ ਵੇਖ ਕੇ ਸੁਨੰਦਾ ਸ਼ਰਮਾ ਵੀ ਪੱਬਾਂ ਭਾਰ ਹੋ ਗਈ ਅਤੇ ਉਸ ਨੇ ਮੋਬਾਈਲ ‘ਤੇ ਸਭ ਨੂੰ ਵਿਖਾਇਆ ਕਿ ਫੈਨਸ ਦਾ ਕਿੰਨਾ ਜ਼ਿਆਦਾ ਪਿਆਰ ਉਨ੍ਹਾਂ ਨੂੰ ਮਿਲ ਰਿਹਾ ਹੈ

By  Shaminder Kaur Kaler April 7th 2026 05:15 PM

ਸੁਨੰਦਾ ਸ਼ਰਮਾ (Sunanda Sharma) ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਰੁੱਝੀ ਹੋਈ ਹੈ।ਬੀਤੇ ਦਿਨੀਂ ਉਸ ਨੇ ਯੂਪੀ ‘ਚ ਪਰਫਾਰਮ ਕੀਤਾ । ਇਸ ਦੌਰਾਨ ਉਸ ਨੂੰ ਸੁਣਨ ਦੇ ਲਈ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ । ਸ਼ੋਅ ‘ਚ ਮੌਜੂਦ ਭੀੜ ਨੂੰ ਵੇਖ ਕੇ ਸੁਨੰਦਾ ਸ਼ਰਮਾ ਵੀ ਪੱਬਾਂ ਭਾਰ ਹੋ ਗਈ ਅਤੇ ਉਸ ਨੇ ਮੋਬਾਈਲ ‘ਤੇ ਸਭ ਨੂੰ ਵਿਖਾਇਆ ਕਿ ਫੈਨਸ ਦਾ ਕਿੰਨਾ ਜ਼ਿਆਦਾ ਪਿਆਰ ਉਨ੍ਹਾਂ ਨੂੰ ਮਿਲ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਇਹ ਸਭ ਕੁਝ ਦੁਬਾਰਾ ਬਣਾ ਰਹੀ  ਹਾਂ, ਸ਼ੁਰੂ ਤੋਂ ਅਤੇ ਆਪਣੇ ਦਮ 'ਤੇ...ਪਰ ਇਸ ਵਾਰ ਉੱਚੀ ਆਵਾਜ਼ ਵਿੱਚ, ਵੱਡੀ, ਅਟੱਲ।


ਇੱਕ ਪੰਜਾਬੀ ਕੁੜੀ ਆਪਣੀਆਂ ਜੜ੍ਹਾਂ ਨੂੰ ਵਿਸ਼ਵ ਮੰਚ 'ਤੇ ਲੈ ਕੇ ਜਾ ਰਹੀ ਹੈ…ਮੇਰੇ ਦ੍ਰਿਸ਼ਟੀਕੋਣ ਨੂੰ ਇੱਕ ਸਾਮਰਾਜ ਵਿੱਚ ਬਦਲਦੇ ਹੋਏ ਦੇਖੋ’। ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਸੁਨੰਦਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੀ ਰਿਐਕਸ਼ਨ ਆ ਰਹੇ ਹਨ । ਫੈਨਸ ਨੇ ਹਾਰਟ ਅਤੇ ਫਇਰ ਵਾਲੇ ਇਮੋਜੀ ਪੋਸਟ ਕੀਤੇ ਹਨ । 


ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ। ਆਖਰੀ ਵਾਰ ਉਹ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀ’ ‘ਚ ਨਜ਼ਰ ਆਏ ਸਨ। 


© Copyright Galactic Television & Communications Pvt. Ltd. 2026. All rights reserved.