ਸੁਨੰਦਾ ਸ਼ਰਮਾ ਨੇ ਵੀਡੀਓ ਕੀਤਾ ਸਾਂਝਾ, ਮਾਂ ਨੂੰ ਕਿਹਾ ਸਾਰੀ ਦੁਨੀਆ ਮੈਨੂੰ ਵਧਾਈਆਂ ਦੇ ਰਹੀ ਤੇ ਤੁਸੀਂ ਨਹੀਂ ਦਿੱਤੀ
ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ‘ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਆਪਣੀ ਮਾਂ ਨੂੰ ਕਹਿੰਦੀ ਹੈ ਕਿ “ਸਾਰੀ ਦੁਨੀਆ ਮੈਨੂੰ ਵਧਾਈਆਂ ਦੇ ਰਹੀ ਹੈ ਅਤੇ ਤੁਸੀਂ ਮੈਨੂੰ ਮੇਰੇ ਸ਼ੋਅ ਦੇ ਲਈ ਵਧਾਈ ਨਹੀਂ ਦਿੱਤੀ।

_214cc3f18f574f4b123c2e1b0ba8ba08_1280X720.webp)
ਜਿਸ ‘ਤੇ ਸੁਨੰਦਾ ਸ਼ਰਮਾ ਦੀ ਮਾਂ ਕਹਿੰਦੀ ਹੈ ਕਿ ਤੂੰ ਹੋਰ ਵਧੇ ਫੁੱਲੇ।ਜਿਸ ‘ਤੇ ਸੁਨੰਦਾ ਸ਼ਰਮਾ ਕਹਿੰਦੀ ਹੈ ਕਿ ਮੈਂ ਵਧ ਫੁੱਲ ਤਾਂ ਪਹਿਲਾਂ ਹੀ ਬਹੁਤ ਗਈ ਹਾਂ। ਪੈਂਹਠ ਕਿੱਲੋ ਮੇਰਾ ਭਾਰ ਹੋ ਗਿਆ ਹੈ।ਪਤਾ ਨਹੀਂ ਪਾਣੀ ਲੱਗੀ ਜਾਂਦਾ ਕਿ ਖੁਸ਼ੀਆਂ ਲੱਗੀ ਜਾਂਦੀਆਂ ਮੈਨੂੰ”।ਜਿਸ ‘ਤੇ ਸੁਨੰਦਾ ਸ਼ਰਮਾ ਦੀ ਮਾਂ ਤੇ ਉਨ੍ਹਾਂ ਦੇ ਕੋਲ ਬੈਠੇ ਸੁਨੰਦਾ ਸ਼ਰਮਾ ਦੇ ਦੋਸਤ ਅਤੇ ਰਿਸ਼ਤੇਦਾਰ ਮੁਸਕਰਾ ਪੈਂਦੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।
_e5f2199b94c8f8b9bb9e4cf1c0810fbb_1280X720.webp)
ਫੈਨਸ ਨੇ ਦਿੱਤੇ ਰਿਐਕਸ਼ਨ
ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ‘ਤੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ “ਮਾਂ ਦਾ ਪਿਆਰ ਹਮੇਸ਼ਾ ਨਾਲ ਹੀ ਹੁੰਦਾ ਹੈ ਜੀ”। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ “ਬਹੁਤ ਵਧੀਆ ਮੈਡਮ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਵਧਾਈਆਂ।
ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ”। ਜਦੋਂਕਿ ਇੱਕ ਹੋਰ ਨੇ ਲਿਖਿਆ “ਮੇਰੀ ਭੈਣ ਤੁਹਾਡੀ ਮਾਤਾ ਜੀ ਦਾ ਹਮੇਸ਼ਾ ਆਸ਼ੀਰਵਾਦ ਬਣਿਆ ਰਹੇ”। ਇਸ ਤੋਂ ਇਲਾਵਾ ਹੋਰ ਕਈ ਫੈਨਸ ਨੇ ਵੀ ਗਾਇਕਾ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦਿੱਤੇ ਹਨ।