ਸੁਨੰਦਾ ਸ਼ਰਮਾ ਆਪਣੇ ‘ਚੀਚੀ’ ਦੇ ਨਾਲ ਲਾਡ ਲਡਾਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਸੁਨੰਦਾ ਸ਼ਰਮਾ ਨੇ ਆਪਣੇ ਪੈੱਟ ਡੌਗ ਚੀਚੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ‘ਚੀਚੀ’ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਤੋਂ ਪੁੱਛਦੀ ਹੈ ਕਿ ‘ਮੰਮਾ ਘਰ ਨਹੀਂ ਹੁੰਦੀ ਚੀਚੀ ਬਾਬਾ ਯਾਦ ਕਰਦਾ ਏ। ਜਿਸ ‘ਤੇ ਉਨ੍ਹਾਂ ਦੀ ਮੰਮੀ ਕਹਿੰਦੇ ਹਨ ਕਿ ਮਿੱਟੀ ਖਾਂਦਾ ਈ’ । ਜਿਸ ‘ਤੇ ਚੀਚੀ ਗੁੱਸੇ ‘ਚ ਆ ਕੇ ਭੌਂਕਦਾ ਹੈ ।

By  Shaminder Kaur Kaler February 19th 2026 06:26 PM

ਸੁਨੰਦਾ ਸ਼ਰਮਾ (Sunanda Sharma) ਨੇ ਆਪਣੇ ਪੈੱਟ ਡੌਗ ਚੀਚੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਸ਼ਰਮਾ ‘ਚੀਚੀ’ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਤੋਂ ਪੁੱਛਦੀ ਹੈ ਕਿ ‘ਮੰਮਾ ਘਰ ਨਹੀਂ ਹੁੰਦੀ ਚੀਚੀ ਬਾਬਾ ਯਾਦ ਕਰਦਾ ਏ। ਜਿਸ ‘ਤੇ ਉਨ੍ਹਾਂ ਦੀ ਮੰਮੀ ਕਹਿੰਦੇ ਹਨ ਕਿ ਮਿੱਟੀ ਖਾਂਦਾ ਈ’ । ਜਿਸ ‘ਤੇ ਚੀਚੀ ਗੁੱਸੇ ‘ਚ ਆ ਕੇ ਭੌਂਕਦਾ ਹੈ ।ਜਿਸ ‘ਤੇ ਸੁਨੰਦਾ ਸ਼ਰਮਾ ਕਹਿੰਦੀ ਹੈ ਨਹੀਂ ਖਾਧੀ ਮਿੱਟੀ ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 


ਸੁਨੰਦਾ ਸ਼ਰਮਾ ਨੂੰ ਪੈੱਟਸ ਨਾਲ ਲਗਾਅ 

ਸੁਨੰਦਾ ਸ਼ਰਮਾ ਨੂੰ ਪੈੱਟਸ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੈ।ਉਸ ਨੇ ਕਈ ਪੈੱਟਸ ਰੱਖੇ ਹੋਏ ਹਨ । ਪਰ ਚੀਚੀ ਉਸ ਦਾ ਪਸੰਦੀਦਾ ਪੈੱਟ ਹੈ। ਸੁਨੰਦਾ ਸ਼ਰਮਾ ਨੂੰ ਪੈੱਟਸ ਦੇ ਨਾਲ-ਨਾਲ ਖਾਣਾ ਬਨਾਉਣਾ ਵੀ ਬਹੁਤ ਜ਼ਿਆਦਾ ਪਸੰਦ ਹੈ । ਉਹ ਅਕਸਰ ਕਿਚਨ ‘ਚ ਹੱਥ ਅਜ਼ਮਾਉਂਦੀ ਨਜ਼ਰ ਆਉਂਦੀ ਹੈ। 

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.