ਸੁਨੰਦਾ ਸ਼ਰਮਾ ਫੈਨਸ ਨਾਲ ਕਰ ਰਹੀ ਸੀ ਗੱਲਬਾਤ, ਵਿਚਾਲੇ ਵੱਜ ਪਿਆ ਫੋਨ, ਕਿਹਾ “ਕਿਹੜੇ ਮਰਜਾਣੇ ਦਾ….”
ਸੁਨੰਦਾ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਹਾਲ ਹੀ ‘ਚ ਆਏ ਆਪਣੇ ਗੀਤ ‘ਜੋਗੀ’ ਨੂੰ ਲੈ ਕੇ ਗੱਲਬਾਤ ਕਰਦੀ ਹੋਈ ਕਹਿੰਦੀ ਹੈ ਕਿ ਨਾ ਤਾਂ ਮੈਂ ਕੋਈ ਆਪਣੇ ਗੀਤ ਦਾ ਪ੍ਰਚਾਰ ਕਰਦੀ ਹਾਂ ਅਤੇ ਨਾ ਹੀ ਕਦੇ ਮੈਨੂੰ ਇਸ ਦੀ ਲੋੜ ਪਈ ਹੈ ।
ਸੁਨੰਦਾ ਸ਼ਰਮਾ (Sunanda Sharma) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਹਾਲ ਹੀ ‘ਚ ਆਏ ਆਪਣੇ ਗੀਤ ‘ਜੋਗੀ’ ਨੂੰ ਲੈ ਕੇ ਗੱਲਬਾਤ ਕਰਦੀ ਹੋਈ ਕਹਿੰਦੀ ਹੈ ਕਿ ਨਾ ਤਾਂ ਮੈਂ ਕੋਈ ਆਪਣੇ ਗੀਤ ਦਾ ਪ੍ਰਚਾਰ ਕਰਦੀ ਹਾਂ ਅਤੇ ਨਾ ਹੀ ਕਦੇ ਮੈਨੂੰ ਇਸ ਦੀ ਲੋੜ ਪਈ ਹੈ ।
_7fb4f262ba3e8c95d8fe3b2332a730ce_1280X720.webp)
ਗਾਇਕਾ ਨੇ ਸਭ ਦਾ ਗੀਤ ‘ਜੋਗੀ’ ਨੂੰ ਏਨਾਂ ਪਿਆਰ ਦੇਣ ਦੇ ਲਈ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।ਇਸੇ ਦੌਰਾਨ ਗਾਇਕਾ ਦੇ ਪਿੱਛੇ ਟੇਬਲ ‘ਤੇ ਪਿਆ ਫੋਨ ਵੱਜ ਪੈਂਦਾ ਹੈ ਅਤੇ ਗਾਇਕਾ ਕਹਿੰਦੀ ਹੈ ਕਿ ਇਹ ਕਿਹੜੇ ਮਰਜਾਣੇ ਦਾ ਫੋਨ ਵੱਜ ਰਿਹਾ ਹੈ। ਜਿਸ ਤੋਂ ਬਾਅਦ ਗਾਇਕਾ ਦੇ ਪਿੱਛੇ ਟੇਬਲ ‘ਤੇ ਪਏ ਫੋਨ ਨੂੰ ਚੁੱਕ ਲਿਆ ਜਾਂਦਾ ਹੈ। ਗਾਇਕਾ ਕਹਿੰਦੀ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਉਸ ਦਾ ਇਹ ਗੀਤ ਯਾਦ ਹੈ ਅਤੇ ਮੇਰੇ ਲਈ ਇਹ ਬੜੀ ਵੱਡੀ ਗੱਲ ਹੈ। ਉਨ੍ਹਾਂ ਨੇ ਸਭ ਫੈਨਸ ਦਾ ਇਸ ਗੀਤ ਨੂੰ ਏਨਾਂ ਪਿਆਰ ਦੇਣ ਲਈ ਧੰਨਵਾਦ ਵੀ ਕੀਤਾ ਹੈ। ਸੁਨੰਦਾ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
_214cc3f18f574f4b123c2e1b0ba8ba08_1280X720.webp)
ਸੁਨੰਦਾ ਸ਼ਰਮਾ ਨੇ ਫ਼ਿਲਮਾਂ ‘ਚ ਵੀ ਕੀਤਾ ਕੰਮ
ਸੁਨੰਦਾ ਸ਼ਰਮਾ ਨੇ ਆਪਣੀ ਗਾਇਕੀ ਦੇ ਨਾਲ ਜਿੱਥੇ ਸਰੋਤਿਆਂ ਦਾ ਦਿਲ ਜਿੱਤਿਆ ਹੈ।ਉੱਥੇ ਹੀ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਛਾਪ ਛੱਡੀ ਹੈ। ਆਖਰੀ ਵਾਰ ਉਹ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੇ ਨਾਲ ਮਿੱਤਰਾਂ ਦਾ ਚੱਲਿਆ ਟਰੱਕ ਨੀ ‘ਚ ਨਜ਼ਰ ਆਏ ਸਨ।