ਸੁਨੰਦਾ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਗਈ, ਵੀਡੀਓ ਅਤੇ ਤਸਵੀਰਾਂ ਕੀਤੀਆਂ ਸਾਂਝੀਆਂ

ਸੁਨੰਦਾ ਸ਼ਰਮਾ ਦਾ ਸ਼ੈਡਿਊਲ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈ। ਪਰ ਗਾਇਕਾ ਆਪਣੀ ਮਸਤੀ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ।ਹੁਣ ਗਾਇਕਾ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਗਈ ਹੈ। ਜਿਸ ਦੀਆਂ ਤਸਵੀਰਾਂ ਤੇ ਕੁਝ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

By  Shaminder Kaur Kaler June 29th 2026 06:20 PM

ਸੁਨੰਦਾ ਸ਼ਰਮਾ (Sunanda Sharma) ਦਾ ਸ਼ੈਡਿਊਲ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ ਹੈ। ਪਰ ਗਾਇਕਾ ਆਪਣੀ ਮਸਤੀ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ।ਹੁਣ ਗਾਇਕਾ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਗਈ ਹੈ। ਜਿਸ ਦੀਆਂ ਤਸਵੀਰਾਂ ਤੇ ਕੁਝ ਵੀਡੀਓ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।


ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਪਹਾੜੀ ਵਾਦੀਆਂ ‘ਚ ਘੁੰਮਣ ਗਈ ਹੋਈ ਹੈ। ਜਿੱਥੇ ਉਹ ਪਰਿਵਾਰ ਦੇ ਨਾਲ ਪਿਕਨਿਕ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕਾ ਦੀ ਮਾਂ ਵੀ ਉਸ ਦੇ ਨਾਲ ਨਜ਼ਰ ਆ ਰਹੀ ਹੈ।


ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਖੂਬ ਕੰਮ ਕਰੋ, ਆਪਣਾ ਪੈਸਾ ਕਮਾਓ ਅਤੇ ਹਰ ਥੋੜ੍ਹੇ ਸਮੇਂ ਬਾਅਦ ਪਰਿਵਾਰ ਤੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਨਿਕਲ ਜਾਓ । ਇਸ ਸਾਈਕਲ ਨੂੰ ਰਿਪੀਟ ਕਰੋ। ਸਭ ਤੋਂ ਪਹਿਲਾਂ ਖੁਦ ਨੂੰ ਪਿਆਰ ਕਰੋ।ਫਿਰ ਆਪਣੇ ਕੰਮ ਕਰੋ।ਉਸ ਤੋਂ ਬਾਅਦ ਜਿਸ ਨੂੰ ਦਿਲ ਕਰਦਾ ਹੈ ਉਸੇ ਨੂੰ ਪਿਆਰ ਕਰੋ ।ਮਸਤ ਜ਼ਿੰਦਗੀ ਰਹਿੰਦੀ ਹੈ । ਜ਼ਿੰਦਗੀ ਬਹੁਤ ਖੂਬਸੂਰਤ ਹੈ”। ਸੁਨੰਦਾ ਸ਼ਰਮਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

© Copyright Galactic Television & Communications Pvt. Ltd. 2026. All rights reserved.