ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਪਤੀ ਦਾ ਕਾਰ ਡਰਾਈਵਰ ਦੇ ਨਾਲ ਹੋਇਆ ਝਗੜਾ, ਦੋਨਾਂ ਪੱਖਾਂ ਨੇ ਇੱਕ ਦੂਜੇ ‘ਤੇ ਕੁੱਟਮਾਰ ਦੇ ਲਗਾਏ ਇਲਜ਼ਾਮ

ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਪਤੀ ਦਾ ਕਾਰ ਡਰਾਈਵਰ ਦੇ ਨਾਲ ਝਗੜਾ ਹੋ ਗਿਆ ਹੈ। ਦੋਨਾਂ ਪੱਖਾਂ ਨੇ ਇੱਕ ਦੂਜੇ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।ਖਬਰਾਂ ਮੁਤਾਬਕ ਅਭਿਸ਼ੇਕ ਉਸਮਾਨ ਤੇ ਉਨ੍ਹਾਂ ਦੇ ਦੋਸਤਾਂ ਦੀ ਕਾਰ ਸੜਕ ‘ਤੇ ਖੜ੍ਹੀ ਸੀ।ਇਸੇ ਦੌਰਾਨ ਦੂਜੀ ਕਾਰ ਦੇ ਡਰਾਈਵਰ ਨੇ ਰਸਤਾ ਰੋਕਣ ਦਾ ਕਾਰਨ ਪੁੱਛਿਆ ਅਤੇ ਇਸੇ ਦੌਰਾਨ ਦੋਨਾਂ ਪੱਖਾਂ ‘ਚ ਬਹਿਸਬਾਜ਼ੀ ਹੋਈ ਅਤੇ ਫਿਰ ਕੁੱਟਮਾਰ ਸ਼ੁਰੂ ਹੋ ਗਈ।

By  Shaminder Kaur Kaler June 5th 2026 04:30 PM

ਸੂਫ਼ੀ ਗਾਇਕਾ ਜੋਤੀ ਨੂਰਾਂ (Jyoti Nooran) ਦੇ ਪਤੀ ਦਾ ਕਾਰ ਡਰਾਈਵਰ ਦੇ ਨਾਲ ਝਗੜਾ ਹੋ ਗਿਆ ਹੈ। ਦੋਨਾਂ ਪੱਖਾਂ ਨੇ ਇੱਕ ਦੂਜੇ ‘ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ।ਖਬਰਾਂ ਮੁਤਾਬਕ ਅਭਿਸ਼ੇਕ ਉਸਮਾਨ ਤੇ ਉਨ੍ਹਾਂ ਦੇ ਦੋਸਤਾਂ ਦੀ ਕਾਰ ਸੜਕ ‘ਤੇ ਖੜ੍ਹੀ ਸੀ।ਇਸੇ ਦੌਰਾਨ ਦੂਜੀ ਕਾਰ ਦੇ ਡਰਾਈਵਰ ਨੇ ਰਸਤਾ ਰੋਕਣ ਦਾ ਕਾਰਨ ਪੁੱਛਿਆ ਅਤੇ ਇਸੇ ਦੌਰਾਨ ਦੋਨਾਂ ਪੱਖਾਂ ‘ਚ ਬਹਿਸਬਾਜ਼ੀ ਹੋਈ ਅਤੇ ਫਿਰ ਕੁੱਟਮਾਰ ਸ਼ੁਰੂ ਹੋ ਗਈ।


ਇਸ ਕੁੱਟਮਾਰ ਦੇ ਦੌਰਾਨ ਇੱਕ ਸ਼ਖਸ ਦਾ ਸਿਰ ਪਾਟ ਗਿਆ। ਇਹ ਪੂਰਾ ਵਾਕਿਆ ਜਲੰਧਰ ਦੇ ਵੇਰਕਾ ਮਿਲਕ ਪਲਾਂਟ ਚੌਕ ‘ਤੇ ਹੋਇਆ ਹੈ।ਸਤਿੰਦਰਪਾਲ ਸਿੰਘ ਨਾਮਕ ਸ਼ਖਸ ਦਾ ਇਲਜ਼ਾਮ ਹੈ ਕਿ ਜੋਤੀ ਨੂਰਾਂ ਦੇ ਪਤੀ ਤੇ ਉਨ੍ਹਾਂ ਦੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ‘ਤੇ ਹਮਲਾ ਕੀਤਾ ਹੈ।ਜਿਸ ਕਾਰਨ ਉਸ ਦਾ ਸਿਰ ਪਾਟਿਆ ਤੇ ਉਸ ਦਾ ਬੇਟਾ ਵੀ ਜ਼ਖਮੀ ਹੋ ਗਿਆ । ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


ਜੋਤੀ ਨੂਰਾਂ ਨੇ ਦਿੱਤੇ ਕਈ ਹਿੱਟ ਗੀਤ 

ਜੋਤੀ ਨੂਰਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ, ਉੱਥੇ ਹੀ ਬਾਲੀਵੁੱਡ ਇੰਡਸਟਰੀ ਦੇ ਲਈ ਵੀ ਗੀਤ ਗਾਏ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।ਜੋਤੀ ਨੂਰਾਂ ਹਾਲ ਹੀ ‘ਚ ਉਸ ਵੇਲੇ ਵਿਵਾਦਾਂ ‘ਚ ਘਿਰ ਗਈ ਸੀ, ਜਦੋਂ ਉਨ੍ਹਾਂ ਦੀ ਮਾਂ ਨੇ ਪ੍ਰੈਸ ਕਾਨਫ੍ਰੰਸ ਦੇ ਦੌਰਾਨ ਗਾਇਕਾ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ।

© Copyright Galactic Television & Communications Pvt. Ltd. 2026. All rights reserved.