ਜੋਤੀ ਨੂਰਾਂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਉਸਮਾਨ ਨੂਰ ਨੇ ਦਿੱਤੀ ਵਧਾਈ
ਜੋਤੀ ਨੂਰਾਂ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਉਸਮਾਨ ਨੂਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਉਸਮਾਨ ਨੂਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ।
ਜੋਤੀ ਨੂਰਾਂ (Jyoti Nooran) ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕਾ ਨੇ ਆਪਣੇ ਪਤੀ ਉਸਮਾਨ ਨੂਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਉਸਮਾਨ ਨੂਰ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਜਿਉਂ ਹੀ ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਹਨਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਜੋਤੀ ਨੂਰਾਂ ਦਾ ਵਰਕ ਫ੍ਰੰਟ
ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ । ਉਨ੍ਹਾਂ ਦੇ ਪਿਤਾ ਜੀ ਵੀ ਵਧੀਆ ਗਾਇਕ ਹਨ । ਜੋਤੀ ਨੂਰਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਲਈ ਕਈ ਗੀਤ ਗਾਏ ਹਨ, ਉੱਥੇ ਹੀ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਲਈ ਵੀ ਕਈ ਹਿੱਟ ਗੀਤ ਦਿੱਤੇ ਹਨ ।
_ccb8ffd78d715fe21f3e4e58749b63e1_1280X720.webp)
ਉਹ ਬਹੁਤ ਆਮ ਜਿਹੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਸ਼ੌਹਰਤ ਦੀ ਬੁਲੰਦੀਆਂ ਨੂੰ ਛੂਹਿਆ । ਆਪਣੇ ਕਰੀਅਰ ਦੇ ਸ਼ੁਰੂਆਤ ‘ਚ ਉਹ ਨੂਰਾਂ ਸਿਸਟਰਸ ਦੇ ਨਾਂਅ ਨਾਲ ਮਸ਼ਹੂਰ ਹੋਏ । ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਭੈਣ ਸੁਲਤਾਨਾ ਨੂਰਾਂ ਦੇ ਨਾਲ ਜੋੜੀ ਤੋੜ ਲਈ ਅਤੇ ਇੱਕਲਿਆਂ ਹੀ ਸਟੇਜ ‘ਤੇ ਗਾਉਣਾ ਸ਼ੁਰੂ ਕੀਤਾ ।

ਵਿਵਾਦਾਂ ਨਾਲ ਨਾਤਾ
ਜੋਤੀ ਨੂਰਾਂ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ ਅਤੇ ਉਸਦੇ ਆਪਣੇ ਪਹਿਲੇ ਪਤੀ ਕੁਨਾਲ ਪਾਸੀ ਦੇ ਨਾਲ ਵੀ ਝਗੜਾ ਹੋਇਆ ਸੀ ।

ਜਿਸ ‘ਤੇ ਗਾਇਕਾ ਨੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਹਾਲਾਂਕਿ ਜੋਤੀ ਨੂਰਾਂ ਨੇ ਕੁਨਾਲ ਪਾਸੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਉਹ ਵੀ ਘਰਦਿਆਂ ਦੀ ਰਜ਼ਾਮੰਦੀ ਤੋਂ ਬਗੈਰ। ਜਿਸ ਕਾਰਨ ਪਰਿਵਾਰ ਦੇ ਨਾਲ ਉਸ ਦੀ ਕਾਫੀ ਲੰਮਾ ਸਮਾਂ ਬੋਲਚਾਲ ਵੀ ਬੰਦ ਰਹੀ ਸੀ ।