ਸੁਦੇਸ਼ ਕੁਮਾਰੀ ਨੇ ਆਪਣੇ ਗੀਤ ‘ਸਫਾਰੀ’ ‘ਤੇ ਮਚਾਈ ਧਮਾਲ, ਵੇਖੋ ਵੀਡੀਓ

ਗਾਇਕਾ ਸੁਦੇਸ਼ ਕੁਮਾਰੀ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦਾ ਗੀਤ ਸਫਾਰੀ ਕਾਫੀ ਸਮਾਂ ਪਹਿਲਾਂ ਆਇਆ ਸੀ । ਇਸ ਗੀਤ ‘ਚ ਸੁਰਜੀਤ ਭੁੱਲਰ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ ।

By  Shaminder Kaur Kaler June 6th 2026 11:00 AM

 ਗਾਇਕਾ ਸੁਦੇਸ਼ ਕੁਮਾਰੀ (Sudesh Kumari) ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦਾ ਗੀਤ ਸਫਾਰੀ ਕਾਫੀ ਸਮਾਂ ਪਹਿਲਾਂ ਆਇਆ ਸੀ । ਇਸ ਗੀਤ ‘ਚ ਸੁਰਜੀਤ ਭੁੱਲਰ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ । ਇਹ ਗੀਤ ਉਦੋਂ ਵੀ ਬਹੁਤ ਜ਼ਿਆਦਾ ਮਕਬੂਲ ਹੋਇਆ ਸੀ ਅਤੇ ਅੱਜ ਵੀ ਓਨਾਂ ਹੀ ਮਕਬੂਲ ਹੈ ਜਿੰਨਾ ਕਿ ਕੁਝ ਸਾਲ ਪਹਿਲਾਂ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਸੀ ।


ਹੁਣ ਇਸ ਗੀਤ ਦੇ ਨਾਲ ਸੁਦੇਸ਼ ਕੁਮਾਰੀ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਅੰਜਲੀ ਨਾਮ ਦੀ ਮਹਿਲਾ ਦੇ ਨਾਲ ਨਜ਼ਰ ਆ ਰਹੇ ਹਨ। ਜਿਸ ‘ਚ ਦੋਵੇਂ ਜਣੀਆਂ ਖੂਬ ਮਸਤੀ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਦੋਵਾਂ ਦੇ ਇਸ ਵੀਡੀਓ ‘ਤੇ ਫੈਨਸ ‘ਤੇ ਇਸ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਸੁਦੇਸ਼ ਕੁਮਾਰੀ ਦਾ ਵਰਕ ਫ੍ਰੰਟ

ਸੁਦੇਸ਼ ਕੁਮਾਰੀ ਨੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ‘ਪੱਗ ਬੰਨ ਕੇ ਰੱਖਿਆ ਕਰ ਵੇ’, ‘ਕਿਲੋਮੀਟਰ’, ‘ਸੋਹੰ ਖਾ ਕੇ’ ਸਣੇ ਕਈ ਹਿੱਟ ਗੀਤ ਦਿੱਤੇ ਹਨ।

© Copyright Galactic Television & Communications Pvt. Ltd. 2026. All rights reserved.