ਨਵੇਂ ਸਾਲ ਦੀ ਇਸ ਤਰ੍ਹਾਂ ਕਰੋ ਸ਼ੁਰੂਆਤ, ਸਾਲ ਦਾ ਹਰ ਦਿਨ ਹੋ ਜਾਏਗਾ ਵਧੀਆ
ਨਵਾਂ ਸਾਲ ਆਉਣ ‘ਚ ਕੁਝ ਹੀ ਘੰਟੇ ਬਚੇ ਹਨ । ਅਜਿਹੇ ‘ਚ ਹਰ ਕੋਈ ਨਵੇਂ ਸਾਲ ਦੀ ਆਮਦ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵਿਸ਼ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਮੈਸੇਜ ਭੇਜਣਾ ਚਾਹੁੰਦਾ ਹੈ। ਡਿਜੀਟਲ ਯੁੱਗ ਦੇ ਇਸ ਦੌਰ ‘ਚ ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਵਾਟਸਐਪ,ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਵਿਸ਼ ਕਰਦੇ ਹਨ।
ਨਵਾਂ ਸਾਲ ਆਉਣ ‘ਚ ਕੁਝ ਹੀ ਘੰਟੇ ਬਚੇ ਹਨ । ਅਜਿਹੇ ‘ਚ ਹਰ ਕੋਈ ਨਵੇਂ ਸਾਲ ਦੀ ਆਮਦ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵਿਸ਼ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਮੈਸੇਜ ਭੇਜਣਾ ਚਾਹੁੰਦਾ ਹੈ। ਡਿਜੀਟਲ ਯੁੱਗ ਦੇ ਇਸ ਦੌਰ ‘ਚ ਲੋਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਵਾਟਸਐਪ,ਫੇਸਬੁੱਕ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਵਿਸ਼ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਿਸ ਤਰ੍ਹਾਂ ਕਰੋ।
ਗੁਰੁ ਘਰ ਜਾ ਕੇ ਕਰੋ ਸ਼ੁਰੂਆਤ
ਸਭ ਤੋਂ ਪਹਿਲਾਂ ਅਸੀਂ ਜਦੋਂ ਕੋਈ ਵੀ ਸ਼ੁਭ ਕਾਰਜ ਜਦੋਂ ਅਸੀਂ ਕਰਦੇ ਹਾਂ ਤਾਂ ਪ੍ਰਮਾਤਮਾ ਦਾ ਨਾਂਅ ਲੈ ਕੇ ਕਰਦੇ ਹਾਂ। ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਕਰਦੇ ਹਾਂ ਤਾਂ ਸਾਨੂੰ ਵੀ ਗੁਰੁ ਘਰ ਜਾ ਕੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਦਾਨ ਪੁੰਨ ਕਰਨਾ ਵੀ ਵਧੀਆ ਸ਼ੁਰੂਆਤ
ਤੁਸੀਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਕੇ ਕਰ ਸਕਦੇ ਹੋ । ਇਸ ਦੇ ਬਦਲੇ ‘ਚ ਤੁਹਾਨੂੰ ਮਿਲਣਗੀਆਂ ਉਨ੍ਹਾਂ ਦੀਆਂ ਢੇਰ ਸਾਰੀਆਂ ਅਸੀਸਾਂ ਤੇ ਦੁਆਵਾਂ ਤੇ ਇਹ ਅਸੀਸਾਂ ਬੜੀਆਂ ਅਨਮੋਲ ਹੁੰਦੀਆਂ ਨੇ ਅਤੇ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀਆਂ ਨੇ ।
ਗਲੀ ਮੁੱਹਲੇ ‘ਚ ਧਾਰਮਿਕ ਸਮਾਗਮ
ਗਲੀ ਮੁੱਹਲੇ ਜਾਂ ਪਿੰਡ ‘ਚ ਤੁਸੀਂ ਨਵੇਂ ਸਾਲ ਦਾ ਜਸ਼ਨ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਕਰ ਸਕਦੇ ਹੋ। ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਸਾਲ ਦੀ ਸ਼ੁਰੂਆਤ ਨਾਲੋਂ ਵਧੀਆ ਹੋਰ ਕੋਈ ਕਾਰਜ ਹੋ ਨਹੀਂ ਸਕਦਾ।