ਸੋਨੂੰ ਸੂਦ ਨੇ ਸਾਂਝਾ ਕੀਤਾ ਆਪਣੇ ਪਿਤਾ ਦੇ ਸਕੂਟਰ ਦਾ ਕਿੱਸਾ, ਵੀਡੀਓ ਕੀਤਾ ਸਾਂਝਾ

ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ।ਉਨ੍ਹਾਂ ਨੇ ਲਿਖਿਆ ‘ਮੇਰੇ ਪਿਤਾ ਜੀ ਦਾ ਸਕੂਟਰ, ਇਹ ਬੇਹੱਦ ਬੇਸ਼ਕੀਮਤੀ ਪਲ ਹਨ ਮੇਰੇ ਲਈ”।

By  Shaminder Kaur Kaler May 9th 2026 05:00 PM

ਸੋਨੂੰ ਸੂਦ (Sonu Sood) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕੀਤਾ ਹੈ।ਉਨ੍ਹਾਂ ਨੇ ਲਿਖਿਆ ‘ਮੇਰੇ ਪਿਤਾ ਜੀ ਦਾ ਸਕੂਟਰ, ਇਹ ਬੇਹੱਦ ਬੇਸ਼ਕੀਮਤੀ ਪਲ ਹਨ ਮੇਰੇ ਲਈ”। ਉਨ੍ਹਾਂ  ਨੇ ਦੱਸਿਆ ਕਿ ਮੋਗਾ ‘ਚ ਉਨ੍ਹਾਂ ਦੇ ਪਿਤਾ ਸਕੂਟਰ ‘ਤੇ  ਗੇੜੇ ਲਗਾਉਂਦੇ ਸਨ। ਅਦਾਕਾਰ ਨੇ ਉਸ ਸਕੂਟਰ ਦੇ ਬਾਰੇ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਕਿ “ਪਾਪਾ ਦੇ ਸਕੂਟਰ ਦੀ ਆਵਾਜ਼ ਮੇਰੇ ਸਕੂਲ ਦੀ ਘੰਟੀ ਸੀ।


ਸਵੇਰੇ ਹੀ ਮੈਨੂੰ ਸਕੂਲ ਛੱਡਦੇ ਅਤੇ ਦੁਪਹਿਰ ਨੂੰ ਸਕੂਲ ਵਾਪਸ ਲੈ ਆਉਂਦੇ। ਮੈਂ ਉਨ੍ਹਾਂ ਦੇ ਨਾਲ ਹੀ ਆਉਂਦਾ ਅਤੇ ਗੱਲਬਾਤ ਕਰਦਾ । ਇੱਕ ਦਿਨ ਉਨ੍ਹਾਂ ਨੇ ਮੈਨੂੰ ਸਕੂਟਰ ਚਲਾਉਣਾ ਸਿਖਾਇਆ ਤੇ ਉਸ ਦਿਨ ਪਹਿਲੀ ਵਾਰ ਸੀ ਜਦੋਂ ਮੈਂ ਅੱਗੇ ਬੈਠਿਆ ਸੀ ਅਤੇ ਪਾਪਾ ਮੇਰੇ ਪਿੱਛੇ ਬੈਠੇ ਸਨ ।


ਪਰ ਉਸ ਦਿਨ ਮੈਨੂੰ ਪਤਾ ਲੱਗਿਆ ਕਿ ਮੇਰੀ ਜ਼ਿੰਦਗੀ ਨੇ ਇੱਕ ਦੌਰ ਪੂਰਾ ਕਰ ਲਿਆ ਸੀ ।ਇਸ ਵੀਡੀਓ ‘ਚ ਸੋਨੂੰ ਸੂਦ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਸੋਨੂੰ ਸੂਦ ਦੀ ਇਸ ਭਾਵੁਕ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਸੋਨੂੰ ਸੂਦ ਦਾ ਵਰਕ ਫ੍ਰੰਟ 

ਸੋਨੂੰ ਸੂਦ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਸਾਊਥ ਇੰਡਸਟਰੀ ‘ਚ ਵੀ ਵੱਡੇ ਪੱਧਰ ‘ਤੇ ਕੰਮ ਕੀਤਾ ਹੈ।  

© Copyright Galactic Television & Communications Pvt. Ltd. 2026. All rights reserved.