2025 ‘ਚ ਆਏ ਹੜ੍ਹਾਂ ਦੇ ਦੌਰਾਨ ਬੇਘਰ ਹੋ ਚੁੱਕੇ ਪੰਜਾਬ ਦੇ ਲੋਕਾਂ ਦੇ ਘਰ ਬਣ ਕੇ ਤਿਆਰ, ਸੋਨੂੰ ਸੂਦ ਨੇ ਆਪਣੀ ਭੈਣ ਨਾਲ ਰਲ ਕੇ ਬਣਵਾਏ ਘਰ
2025 ‘ਚ ਆਏ ਹੜ੍ਹਾਂ ਦੇ ਕਾਰਨ ਪੰਜਾਬ ‘ਚ ਵੱਡੀ ਤਬਾਹੀ ਹੋਈ ਸੀ। ਜਿਸ ਕਾਰਨ ਕਈ ਲੋਕਾਂ ਦੇ ਘਰ ਹੜ੍ਹਾਂ ‘ਚ ਰੁੜ੍ਹ ਗਏ ਅਤੇ ਵੱਡੇ ਜਾਨ ਮਾਲ ਦਾ ਵੀ ਨੁਕਸਾਨ ਹੋਇਆ ਸੀ । ਪਰ ਇਸ ਦੌਰਾਨ ਕੁਝ ਸੈਲੀਬ੍ਰੇਟੀਜ਼ ਵੀ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਸਨ । ਜਿਸ ‘ਚ ਦਿਲਜੀਤ ਦੋਸਾਂਝ, ਏਪੀ ਢਿੱਲੋਂ, ਕਰਣ ਔਜਲਾ ਸਣੇ ਹੋਰ ਕਈ ਕਲਾਕਾਰ ਅੱਗੇ ਆਏ ਸਨ। ਇਸ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ ਨੇ ਵੀ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕੀਤੀ ਤੇ ਹੜ੍ਹਾਂ ਕਾਰਨ ਆਪਣੇ ਘਰ ਗੁਆ ਚੁੱਕੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜੋ ਕਿ ਬਣ ਕੇ ਤਿਆਰ ਹੋ ਚੁੱਕੇ ਹਨ।

ਸੋਨੂੰ ਸੂਦ ਆਪਣੀ ਭੈਣ ਦੇ ਨਾਲ ਇਨ੍ਹਾਂ ਬਣ ਚੁੱਕੇ ਘਰਾਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ । ਇਸ ਮੌਕੇ ‘ਤੇ ਉਹ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਦੇ ਘਰ ਟੁੱਟ ਗਏ ਸਨ ਜਾਂ ਜਿਨ੍ਹਾਂ ਦੇ ਕੋਲ ਘਰ ਨਹੀਂ ਸਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ “ਹੜ੍ਹ ਘਰ ਵਹਾ ਸਕਦੇ ਹਨ, ਹੌਸਲੇ ਨਹੀਂ।ਅਸੀਂ ਸਿਰਫ ਦੀਵਾਰਾਂ ਖੜ੍ਹੀਆਂ ਕੀਤੀਆਂ ਹਨ । ਇਨ੍ਹਾਂ ਘਰਾਂ ਦੀਆਂ ਨੀਹਾਂ ਲੋਕਾਂ ਦੀਆਂ ਦੁਆਵਾਂ ਨੇ ਰੱਖੀਆਂ ਹਨ’।ਸੋਨੂੰ ਸੂਦ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਸੋਨੂੰ ਸੂਦ ਦਾ ਸਬੰਧ ਮੋਗੇ ਨਾਲ
ਸੋਨੂੰ ਸੂਦ ਦਾ ਸਬੰਧ ਪੰਜਾਬ ਦੇ ਮੋਗਾ ਸ਼ਹਿਰ ਦੇ ਨਾਲ ਹੈ। ਉਹ ਅਕਸਰ ਮੋਗੇ ਦੀਆਂ ਯਾਦਾਂ ਫੈਨਸ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਮੋਗੇ ‘ਚ ਸੋਨੂੰ ਸੂਦ ਦਾ ਜੱਦੀ ਘਰ ਵੀ ਹੈ। ਜਿੱਥੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਰਹਿੰਦੇ ਹਨ। ਮੋਗੇ ਤੋਂ ਉੱਠ ਕੇ ਸੋਨੂੰ ਸੂਦ ਨੇ ਬਾਲੀਵੁੱਡ ਇੰਡਸਟਰੀ ‘ਚ ਵੱਡਾ ਨਾਮ ਬਣਾਇਆ ਹੈ।