ਅਦਾਕਾਰਾ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਪਿੱਟ ਸਿਆਪਾ’ ‘ਤੇ ਰੋਕ, ਕਾਪੀਰਾਈਟ ਵਿਵਾਦ ਦੇ ਚੱਲਦੇ ਕੋਰਟ ਨੇ ਲਗਾਈ ਰੋਕ
ਅਦਾਕਾਰਾ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਪਿੱਟ ਸਿਆਪਾ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਪੀਰਾਈਟ ਵਿਵਾਦ ਦੇ ਚੱਲਦਿਆਂ ਇਸ ਫ਼ਿਲਮ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ਿਲਮ ਇੱਕ ਮਈ ਨੂੰ ਰਿਲੀਜ਼ ਹੋਣ ਜਾ ਰਹੀ ਸੀ ।ਪਰ ਹੁਣ ਇਸ ਦੇ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ ।
ਅਦਾਕਾਰਾ ਸੋਨਮ ਬਾਜਵਾ ਦੀ ਨਵੀਂ ਫ਼ਿਲਮ ‘ਪਿੱਟ ਸਿਆਪਾ’ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਪੀਰਾਈਟ ਵਿਵਾਦ ਦੇ ਚੱਲਦਿਆਂ ਇਸ ਫ਼ਿਲਮ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ਿਲਮ ਇੱਕ ਮਈ ਨੂੰ ਰਿਲੀਜ਼ ਹੋਣ ਜਾ ਰਹੀ ਸੀ ।ਪਰ ਹੁਣ ਇਸ ਦੇ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਗਈ ਹੈ ।ਲੇਖਕ ਦੇ ਅਨੁਸਾਰ ਸਤਾਈ ਮਾਰਚ ਨੂੰ ਜਦੋਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਕਹਾਣੀ ਇਸ ਫ਼ਿਲਮ ਦੀ ਸਕ੍ਰਿਪਟ ਦੇ ਨਾਲ ਮਿਲਦੀ ਜੁਲਦੀ ਹੈ।

ਇਸ ਤੋਂ ਬਾਅਦ ਇੱਕ ਅਪ੍ਰੈਲ ਨੂੰ ਉਨ੍ਹਾਂ ਨੇ ਇਸ ਫ਼ਿਲਮ ਦੇ ਨਾਲ ਜੁੜੇ ਪੱਖਾਂ ਨੂੰ ਲੀਗਲ ਨੋਟਿਸ ਭੇਜਿਆ।ਲੇਖਕ ਰਾਜਨ ਨੰਦਨ ਦਾ ਦਾਅਵਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਉਨ੍ਹਾਂ ਦੀ

28 ਅਪ੍ਰੈਲ ਨੂੰ ਅਗਲੀ ਸੁਣਵਾਈ
ਇਸ ਮਾਮਲੇ ‘ਚ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ।ਇਸ ਤੋਂ ਬਾਅਦ ਹੀ ਇਸ ਫ਼ਿਲਮ ‘ਤੇ ਕੋਈ ਅਗਲਾ ਫੈਸਲਾ ਆਏਗਾ। ਦੱਸ ਦਈਏ ਕਿ ਇਸ ਫ਼ਿਲਮ ਨੂੰ ਲੈ ਕੇ ਅਦਾਕਾਰਾ ਸੋਨਮ ਬਾਜਵਾ ਕਾਫੀ ਐਕਸਾਈਟਡ ਹਨ ਅਤੇ ਲਗਾਤਾਰ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਸਨ।ਦੱਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਵੀ ਵਿਵਾਦ ਹੋਇਆ ਸੀ । ਇਸ ਦੌਰਾਨ ਫ਼ਿਲਮ ਦੇ ਡਾਇਰੈਕਟਰ ਦੇ ਵੱਲੋਂ ਮੁਆਫੀ ਵੀ ਮੰਗੀ ਗਈ ਸੀ ਅਤੇ ਹੁਣ ਇਸ ਫ਼ਿਲਮ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ।