ਸੋਨਮ ਬਾਜਵਾ ‘ਪਿੱਟ ਸਿਆਪਾ’ ਕਰਕੇ ਕਰ ਰਹੀ ਬਿਜਨੇਸ, ਵੇਖੋ ਮਜ਼ੇਦਾਰ ਨਵੀਂ ਫ਼ਿਲਮ ‘ਪਿੱਟ ਸਿਆਪਾ’ ਦਾ ਟੀਜ਼ਰ
ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਸੋਨਮ ਬਾਜਵਾ ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੋ ਗਈ ਹੈ।ਸੋਨਮ ਬਾਜਵਾ ਤੇ ਪਰਮਵੀਰ ਸਿੰਘ ਚੀਮਾ ਦੀ ਨਵੀਂ ਫ਼ਿਲਮ ‘ਪਿੱਟ ਸਿਆਪਾ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਜੋ ਕਿ ਬਹੁਤ ਹੀ ਮਜ਼ੇਦਾਰ ਹੈ। ਇਸ ਟੀਜ਼ਰ ‘ਚ ਸੋਨਮ ਬਾਜਵਾ ਨਵੇਂ ਅੰਦਾਜ਼ ‘ਚ ਨਜ਼ਰ ਆ ਰਹੀ ਹੈ।
ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਸੋਨਮ ਬਾਜਵਾ (Sonam Bajwa) ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੋ ਗਈ ਹੈ।ਸੋਨਮ ਬਾਜਵਾ ਤੇ ਪਰਮਵੀਰ ਸਿੰਘ ਚੀਮਾ ਦੀ ਨਵੀਂ ਫ਼ਿਲਮ ‘ਪਿੱਟ ਸਿਆਪਾ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ। ਜੋ ਕਿ ਬਹੁਤ ਹੀ ਮਜ਼ੇਦਾਰ ਹੈ। ਇਸ ਟੀਜ਼ਰ ‘ਚ ਸੋਨਮ ਬਾਜਵਾ ਨਵੇਂ ਅੰਦਾਜ਼ ‘ਚ ਨਜ਼ਰ ਆ ਰਹੀ ਹੈ।ਇੱਕ ਮਿੰਟ ਦੇ ਇਸ ਟੀਜ਼ਰ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਸੋਨਮ ਬਾਜਵਾ ਨੇ ਇੱਕ ਨਵਾਂ ਬਿਜਨੇਸ ਸ਼ੁਰੂ ਕਰਦੀ ਹੈ। ਜਿਸ ‘ਚ ਉਹ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕਰਦੀ ਹੋਈ ਨਜ਼ਰ ਆਏਗੀ।

ਇਸ ਫ਼ਿਲਮ ‘ਚ ਸੋਨਮ ਬਾਜਵਾ ਤੇ ਪਰਮਵੀਰ ਸਿੰਘ ਚੀਮਾ ਤੋਂ ਇਲਾਵਾ ਕਰਮਜੀਤ ਅਨਮੋਲ, ਅਨੀਤਾ ਦੇਵਗਨ ਤੇ ਸੁਖਵਿੰਦਰ ਚਾਹਲ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸੋਨਮ ਬਾਜਵਾ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਗੋਡੇ ਗੋਡੇ ਚਾਅ, ਕੁੜੀ ਹਰਿਆਣੇ ਵੱਲ ਦੀ, ਨਿੱਕਾ ਜ਼ੈਲਦਾਰ,ਸਰਦਾਰ ਜੀ, ਮੰਜੇ ਬਿਸਤਰੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

ਸੋਨਮ ਬਾਜਵਾ ਨੇ ਏਅਰ ਹੋਸਟੈਸ ਵਜੋਂ ਕੀਤੀ ਸ਼ੁਰੂਆਤ
ਸੋਨਮ ਬਾਜਵਾ ਨੇ ਏਅਰ ਹੋਸਟੈਸ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਬਿਊਟੀ ਪੀਜੈਂਟ ‘ਚ ਵੀ ਭਾਗ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਜਿਸ ਤੋਂ ਬਾਅਦ ਸੋਨਮ ਬਾਜਵਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ ।