ਅਵਾਰਾ ਕੁੱਤਿਆਂ ਖ਼ਿਲਾਫ਼ ਚਲਾਈ ਮੁਹਿੰਮ ‘ਤੇ ਸੋਨਮ ਬਾਜਵਾ ਨੇ ਕੀਤੀ ਸੀਐਮ ਭਗਵੰਤ ਮਾਨ ਨੂੰ ਲੋੜੀਂਦੇ ਹੱਲ ਕੱਢਣ ਦੀ ਕੀਤੀ ਅਪੀਲ
ਰੁਪਿੰਦਰ ਹਾਂਡਾ ਤੋਂ ਬਾਅਦ ਹੁਣ ਸੋਨਮ ਬਾਜਵਾ ਵੀ ਪੰਜਾਬ ‘ਚ ਕੁੱਤਿਆਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ‘ਤੇ ਬੋਲੇ ਹਨ। ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ “ਸੁਪਰੀਮ ਕੋਰਟ ਨੇ ਕੁੱਤਿਆਂ ਨੂੰ ਸਮੂਹਿਕ ਤੌਰ 'ਤੇ ਮਾਰਨ ਦਾ ਹੁਕਮ ਨਹੀਂ ਦਿੱਤਾ। ਇਸ ਦੀ ਬਜਾਏ, ਅਦਾਲਤ ਨੇ ਨਸਬੰਦੀ, ਟੀਕਾਕਰਨ ਅਤੇ ਢੁਕਵੇਂ ਆਸਰਾ-ਘਰਾਂ ਨਾਲ ਕੁੱਤਿਆਂ ਨੂੰ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਤੋਂ ਹਟਾਉਣ ਦਾ ਸੁਝਾਅ ਦਿੱਤਾ।
ਰੁਪਿੰਦਰ ਹਾਂਡਾ ਤੋਂ ਬਾਅਦ ਹੁਣ ਸੋਨਮ ਬਾਜਵਾ ਵੀ ਪੰਜਾਬ ‘ਚ ਕੁੱਤਿਆਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ‘ਤੇ ਬੋਲੇ ਹਨ। ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ “ਸੁਪਰੀਮ ਕੋਰਟ ਨੇ ਕੁੱਤਿਆਂ ਨੂੰ ਸਮੂਹਿਕ ਤੌਰ 'ਤੇ ਮਾਰਨ ਦਾ ਹੁਕਮ ਨਹੀਂ ਦਿੱਤਾ। ਇਸ ਦੀ ਬਜਾਏ, ਅਦਾਲਤ ਨੇ ਨਸਬੰਦੀ, ਟੀਕਾਕਰਨ ਅਤੇ ਢੁਕਵੇਂ ਆਸਰਾ-ਘਰਾਂ ਨਾਲ ਕੁੱਤਿਆਂ ਨੂੰ ਭੀੜ-ਭੜੱਕੇ ਵਾਲੇ ਜਨਤਕ ਸਥਾਨਾਂ ਤੋਂ ਹਟਾਉਣ ਦਾ ਸੁਝਾਅ ਦਿੱਤਾ। ਪੋਸਟ ‘ਚ ਅਦਾਕਾਰਾ ਨੇ ਸਵਾਲ ਕੀਤਾ ਕਿ ਆਸਰਾ-ਘਰ ਅਤੇ ਸਹੂਲਤਾਂ ਕਿੱਥੇ ਹਨ।
_7f5b74c27041a7334dbcabdc4eebd9ba_1280X720.webp)
ਉਸਨੇ ਕਿਹਾ ਕਿ ਜਨਤਕ ਸੁਰੱਖਿਆ ਮਹੱਤਵਪੂਰਨ ਹੈ, ਪਰ ਬੇਸਹਾਰਾ ਜਾਨਵਰਾਂ ਪ੍ਰਤੀ ਦਿਆਲਤਾ ਵੀ ਮਾਇਨੇ ਰੱਖਦੀ ਹੈ। ਉਸਨੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇੱਕ ਵਿਹਾਰਕ ਅਤੇ ਦੇਖਭਾਲ ਕਰਨ ਵਾਲਾ ਹੱਲ ਲੱਭਣ ਲਈ ਜਾਨਵਰਾਂ ਦੇ ਐਨਜੀਓ, ਡਾਕਟਰਾਂ, ਸਥਾਨਕ ਅਧਿਕਾਰੀਆਂ ਅਤੇ ਸੁਰੱਖਿਆ ਮਾਹਰਾਂ ਨੂੰ ਇਕੱਠੇ ਕਰਨ”। ਅਦਾਕਾਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਇਸ ਸਬੰਧੀ ਢੁੱਕਵੇਂ ਹੱਲ ਲੱਭਣ ਦੀ ਮੰਗ ਕੀਤੀ ਹੈ ।
ਸੋਨਮ ਬਾਜਵਾ ਦਾ ਵਰਕ ਫ੍ਰੰਟ
ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਹਾਲ ਹੀ ‘ਚ ਉਹ ਆਪਣੀ ਫ਼ਿਲਮ ‘ਪਿੱਟ ਸਿਆਪਾ’ ਨੂੰ ਲੈ ਕੇ ਚਰਚਾ ‘ਚ ਆਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁਕਲਾਵਾ, ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ, ਗੁੱਡੀਆਂ ਪਟੋਲੇ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।