ਸੁਨੰਦਾ ਸ਼ਰਮਾ ਨੇ ਕਿਹਾ ‘ਕੁਝ ਲੋਕਾਂ ਨੂੰ ਜ਼ਰਾ ਵੀ ਸਿਵਿਕ ਸੈਂਸ ਨਹੀਂ ਹੁੰਦੀ’ ਵੀਡੀਓ ਹੋ ਰਿਹਾ ਵਾਇਰਲ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੇ ਮਸਤੀਖੋਰ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਉਹ ਆਪਣੀ ਮਸਤੀ ਦਾ ਕੋਈ ਵੀ ਮੌਕਾ ਖੁੰਝਣ ਨਹੀਨ ਦਿੰਦੀ। ਹੁਣ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਬਾਹਰ ਕਿਤੇ ਬੈਠੀ ਹੋਈ ਹੈ ਅਤੇ ਇੱਕ ਸ਼ਖਸ ਦੇ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਹਿ ਰਹੀ ਹੈ ਕਿ ਕੁਝ ਲੋਕਾਂ ਨੂੰ ਜ਼ਰਾ ਵੀ ਸਿਵਿਕ ਸੈਂਸ ਨਹੀਂ ਹੁੰਦੀ ਕਿ ਬਾਹਰ ਆ ਕੇ ਕਿਸ ਤਰ੍ਹਾਂ ਦਾ ਵਰਤਾਅ ਕਰਨਾ ਹੁੰਦਾ ਹੈ ।

By  Shaminder Kaur Kaler April 10th 2026 09:58 AM -- Updated: April 10th 2026 10:03 AM

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ (Sunanda Sharma)ਆਪਣੇ ਮਸਤੀਖੋਰ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ ਅਤੇ ਉਹ ਆਪਣੀ ਮਸਤੀ ਦਾ ਕੋਈ ਵੀ ਮੌਕਾ ਖੁੰਝਣ ਨਹੀਨ ਦਿੰਦੀ। ਹੁਣ ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਬਾਹਰ ਕਿਤੇ ਬੈਠੀ ਹੋਈ ਹੈ ਅਤੇ ਇੱਕ ਸ਼ਖਸ ਦੇ ਨਾਲ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਹਿ ਰਹੀ ਹੈ ਕਿ ਕੁਝ ਲੋਕਾਂ ਨੂੰ ਜ਼ਰਾ ਵੀ ਸਿਵਿਕ ਸੈਂਸ ਨਹੀਂ ਹੁੰਦੀ ਕਿ ਬਾਹਰ ਆ ਕੇ ਕਿਸ ਤਰ੍ਹਾਂ ਦਾ ਵਰਤਾਅ ਕਰਨਾ ਹੁੰਦਾ ਹੈ ਅਤੇ ਇਸ ਤੋਂ ਬਾਅਦ ਉਹ ਚੀਕ ਕੇ ਕਹਿੰਦੀ ਹੈ ਈਹਾ।


ਇਹ ਸੁਣ ਕੇ ਉਨ੍ਹਾਂ ਦੇ ਨਾਲ ਮੌਜੂਦ ਸ਼ਖਸ ਹੱਸ ਪੈਂਦਾ ਹੈ ਅਤੇ ਸੁਨੰਦਾ ਵੀ ਖਿੜਖਿੜਾ ਕੇ ਹੱਸਣ ਲੱਗ ਪੈਂਦੀ ਹੈ। ਗਾਇਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਇਸ ‘ਤੇ ਪ੍ਰਤੀਕਰਮ ਦਿੰਦੇ ਹੋਏ ਦਿਖਾਈ ਦੇ ਰਹੇ ਹਨ । 


ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੇ ਲਾਈਵ ਸ਼ੋਅਸ ਨੂੰ ਲੈ ਕੇ ਚਰਚਾ ‘ਚ ਹਨ। ਇਨ੍ਹਾਂ ਸ਼ੋਅ ਦੇ ਰਾਹੀਂ ਉਹ ਦਰਸ਼ਕਾਂ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ। ਸੁਨੰਦਾ ਸ਼ਰਮਾ ਨੇ ਬਤੌਰ ਗਾਇਕਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਸਰਾਹਿਆ ਗਿਆ। 


© Copyright Galactic Television & Communications Pvt. Ltd. 2026. All rights reserved.